ਦੇਸ਼ ਵਿੱਚ ਜ਼ਮੀਨੀ ਪੱਧਰ ਦੀਆਂ ਨਵੀਨਤਾਵਾਂ (GRIs) ਦੀ ਵਰਤੋਂ ਕਰਕੇ ਲੋਕਾਂ ਦੀ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ । ਕਿਸੇ ਵੀ ਰਾਜ ਵਿੱਚ ਨਵੀਨਤਾਵਾਂ ਦੀ ਗਿਣਤੀ ਪ੍ਰਤੀ ਲੱਖ ਅਬਾਦੀ, ਭਾਰਤੀ ਇਨੋਵੇਸ਼ਨ ਇੰਡੈਕਸ ਰੈਂਕਿੰਗ ਫਰੇਮਵਰਕ ਵਿੱਚ ਰਾਜਾਂ ਦੀ ਰੈਂਕਿੰਗ ਲਈ ਇੱਕ ਮਹੱਤਵਪੂਰਨ ਸੂਚਕ ਹੈ। ਮੂਲ ਰੂਪ ਵਿੱਚ ਇਹ ਨਵੀਨਤਾਵਾਂ ਬਿਹਤਰ ਵਿਕਲਪ ਪ੍ਰਦਾਨ ਕਰਨ, ਮਿਹਨਤ ਘਟਾਉਣ, ਪ੍ਰਕਿਰਿਆ ਦੀ ਦੱਖਲਤਾ/ ਕੁਸ਼ਲਤਾ ਵਧਾਉਣ ਵਿੱਚ ਮਦਦਗਾਰ ਹੁੰਦੀਆਂ ਹਨ ਅਤੇ ਅਕਸਰ ਉਦਯੋਗਿਕ ਉਤਪਾਦਨ ਪੈਦਾ ਕਰਨ ਦੀ ਸੰਭਾਵਨਾ ਰੱਖਦੀਆਂ ਹਨ ਜਿਸ ਨਾਲ ਰੋਜ਼ਗਾਰ ਦੇ ਮੌਕੇ ਸਿਰਜੇ ਜਾ ਸਕਦੇ ਹਨ।
ਪੰਜਾਬ ਰਾਜ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਵਿੱਚ ਵੱਖ-ਵੱਖ ਨਵੀਨਤਾਕਾਰੀ ਹੱਲ ਵਿਕਸਿਤ ਕਰਨ ਕਰਕੇ ਇਕ ਉਦਮੀ ਭਾਵਨਾ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਜ਼ਮੀਨੀ ਪੱਧਰ ਦੀਆਂ ਨਵੀਨਤਾਵਾਂ ਨੂੰ ਮੈਪ, ਡਾਕੂਮੈਂਟ ਅਤੇ ਸਕੇਲ ਅੱਪ ਕਰਨ ਲਈ ਇਸ ਮੋਹਰੀ ਪਹਿਲਕਦਮੀ ਕੀਤੀ ਹੈ। ਇਹ ਪ੍ਰੋਗ੍ਰਾਮ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
GRIP ਲਈ ਰਜਿਸਟ੍ਰੇਸ਼ਨ
-
ਰਜਿਸਟ੍ਰੇਸ਼ਨ
ਸਹੂਲਤ ਸਹਾਇਤਾ / ਸਹਾਇਤਾ ਅਤੇ ਸਹੂਲਤ
-
ਇਨਾਮ ਅਤੇ ਮਾਨਤਾ
-
ਪ੍ਰਮਾਣਿਕਤਾ ਅਤੇ ਸਕੇਲ-ਅੱਪ
-
ਬੌਧਿਕ ਸੰਪੱਤੀ ਦੀ ਸੁਰੱਖਿਆ
ਸਹਿਯੋਗੀ ਸੰਸਥਾਵਾਂ
ਸ. ਜਸਵੰਤ ਸਿੰਘ, ਪਿੰਡ ਅੜੈਚਾਂ, ਤਹਿ. ਦੋਰਾਹਾ, ਲੁਧਿਆਣਾ
ਨਵੀਨਤਾ: ਮਧੂ-ਮੱਖੀ ਦੇ ਛੱਤੇ ਦੀ ਫਾਊਂਡੇਸ਼ਨ ਸ਼ੀਟ ਵਾਸਤੇ ਆਟੋਮੈਟਿਕ ਮਸ਼ੀਨ
ਇਸ ਤਕਨੀਕ ਰਾਹੀਂ ਮੋਮ ਤੋਂ ਛੱਤੇ ਦੀ ਫਾਊਂਡੇਸ਼ਨ ਸ਼ੀਟ ਬਣਾਉਣ ਲਈ ਲਗਭਗ 8 ਕਿਲੋ ਸ਼ਹਿਦ ਅਤੇ ਉਤਪਾਦਨ ਸਮੇਂ ਦੀ ਬਚਤ ਹੁੰਦੀ ਹਨ।
ਸ. ਤੀਰਥ ਸਿੰਘ, ਪਿੰਡ ਸੰਦੌੜ, ਮਲੇਰਕੋਟਲਾ
ਨਵੀਨਤਾ: ਸਬਜ਼ੀਆਂ ਦੇ ਬੀਜਾਂ ਦੀ ਬਿਜਾਈ ਵਾਸਤੇ ਰੋਲਰ
ਇਹ ਰੋਲਰ ਪ੍ਰਤੀ ਦਿਨ 250-300 ਨਰਸਰੀ ਬੈੱਡ ਸਹੀ ਵਿੱਥ 'ਤੇ ਤਿਆਰ ਕਰਨ ਦੇ ਯੋਗ ਹੈ, ਜਦ ਕਿ ਹੱਥੀਂ ਕੰਮ ਕਰਕੇ ਸਿਰਫ 25-30 ਬੈੱਡ ਤਿਆਰ ਹੁੰਦੇ ਹਨ।
ਸ. ਸੁਖਵਿੰਦਰ ਸਿੰਘ ਗਰੇਵਾਲ, ਪਿੰਡ ਕੋਟਲਾ ਅਫਗਾਨਾ, ਲੁਧਿਆਣਾ
ਨਵੀਨਤਾ: ਨਵੀਂ ਪਿਗਰੀ ਕਰਾਸ ਨਸਲ
ਨਵਾਂ ਪਿਗਰੀ ਕ੍ਰਾਸ ਬ੍ਰੀਡ ਵਿਕਸਿਤ ਕੀਤਾ ਗਿਆ ਹੈ ਜੋ ਬਿਹਤਰ ਬਚਾਅ, ਫੀਡ ਪਰਿਵਰਤਨ ਅਨੁਪਾਤ ਅਤੇ ਉੱਚ ਲੀਨ ਮੀਟ ਦੇ ਨਾਲ ਸੂਰ ਪੈਦਾ ਕਰਦਾ ਹੈ।
ਸ. ਗੁਰਵਿੰਦਰ ਸਿੰਘ, ਪਿੰਡ ਨਾਨੋਵਾਲ ਖੁਰਦ, ਫਤਿਹਗੜ੍ਹ ਸਾਹਿਬ
ਨਵੀਨਤਾ: ਗਲੈਡੀਓਲਸ ਪਲਾਂਟਰ
ਇਹ ਮਸ਼ੀਨ ਗਲੇਡੀਓਲਸ ਪਲਾਂਟਿੰਗ ਨੂੰ ਆਸਾਨ ਬਣਾਉਣ ਲਈ ਵਿਕਸਤ ਕੀਤੀ ਗਈ ਹੈ। ਜਿਥੇ ਪਹਿਲਾ ਇਕ ਏਕੜ ਜ਼ਮੀਨ ਦੀ ਹੱਥੀਂ ਬਿਜਾਈ ਲਈ 30 ਮਜ਼ਦੂਰ ਲੋੜੀਂਦੇ ਸਨ, ਉਹ ਕੰਮ ਹੁਣ ਇਸ ਨਵੀਨਤਾ ਨਾਲ 4 ਮਜਦੂਰਾਂ ਤੋਂ 3 ਘੰਟਿਆਂ ਵਿਚ ਹੋ ਜਾਂਦਾ ਹੈ ।
ਸ. ਗੁਰਵੰਤ ਸਿੰਘ, ਲੁਧਿਆਣਾ
ਨਵੀਨਤਾ: ਪੀਲੋ ਕੱਟ ਹੈਂਡ ਟੂਲ
ਇਹ ਨਵੀਨਤਾਕਾਰੀ ਇੱਕੋ ਔਜ਼ਾਰ ਦੇ ਨਾਲ ਕੱਟਣਾ, ਛਿੱਲਣਾ, ਕਾਤਰਾਂ ਕੱਟਣਾ, ਗਰੂਵਿੰਗ ਅਤੇ ਕਲੀ ਬਣਾਉਣਾ ਆਦਿ ਵੱਖ-ਵੱਖ ਕੰਮ ਕੀਤੇ ਜਾ ਸਕਦੇ ਹਨ ।
ਸ. ਬਲਤੇਜ ਸਿੰਘ ਮਠਾੜੂ, ਪਿੰਡ ਸਾਂਦਾ ਹਾਸ਼ਮ, ਫ਼ਿਰੋਜ਼ਪੁਰ
ਨਵੀਨਤਾ: ਫੁੱਲਾਂ ਦੀ ਵਰਖਾ ਕਰਨ ਵਾਲੀ ਮਸ਼ੀਨ
ਨਗਰ ਕੀਰਤਨਾਂ ਅਤੇ ਹੋਰ ਸਮਾਜਿਕ ਸਮਾਗਮਾਂ ਦੌਰਾਨ 20- 50 ਫੁੱਟ ਦੀ ਉਚਾਈ ਤੋਂ ਫ਼ੁੱਲਾਂ ਦੀ ਵਰਖਾ ਕਰਨ ਲਈ ਹਲਕੇ ਭਾਰ ਵਾਲੀ ਪੋਰਟੇਬਲ ਮਸ਼ੀਨ ਵਿਕਸਤ ਕੀਤੀ ਗਈ ਹੈ ।
ਸ. ਬਲਜਿੰਦਰ ਸਿੰਘ, ਪਿੰਡ ਬਡਰੁੱਖਾਂ, ਸੰਗਰੂਰ
ਨਵੀਨਤਾ: ਟਰੈਕਟਰ ਸੰਚਾਲਿਤ ਰੋਟਰੀ ਵੀਡਰ
ਇਸ ਰੋਟਰੀ ਵੀਡਰ ਦਾ ਵਿਲੱਖਣ ਡਿਜ਼ਾਈਨ ਇੱਕੋ ਵਾਰ ਵਿੱਚ 11 ਕਤਾਰਾਂ ਵਿੱਚ ਨਦੀਨਾਂ ਨੂੰ ਉਖਾੜ ਦਿੰਦਾ ਹੈ । ਖੋਜਕਾਰ ਦੁਵਾਰਾ ਇਸ ਮਸ਼ੀਨ ਦਾ ਪਹਿਲਾ ਹੀ ਵਪਾਰੀਕਰਨ ਸ਼ੁਰੂ ਕੀਤਾ ਹੋਇਆ ਹੈ। ਇਹ ਨਵੀਨਤਾ ਸਮਾਂ ਅਤੇ ਲਾਗਤ ਪ੍ਰਭਾਵਸ਼ਾਲੀ ਹੈ, ਜਿਸ ਦਾ ਮੰਤਵ ਸਿੱਧੀ ਬੀਜੀ ਚਾਵਲ ਦੀ ਕਾਸ਼ਤ ਵਿੱਚ ਨਦੀਨਨਾਸਕਾਂ ਦੇ ਬੋਝ ਨੂੰ ਘਟਾਉਣਾ ਹੈ।
ਸ. ਜਸਵਿੰਦਰ ਸਿੰਘ, ਪਿੰਡ ਸੰਦੌਰ, ਮਲੇਰਕੋਟਲਾ
ਨਵੀਨਤਾ: ਸਬਜੀਆਂ ਦੀ ਨਰਸਰੀ ਲਈ ਮਲਟੀ ਸੀਡਰ
ਇਹ ਮਸ਼ੀਨ ਬਹੁ-ਕਾਰਜ ਕਰਦੀ ਹੈ, ਜਿਵੇ ਕਿ: ਇੱਕੋ ਵਾਰ ਵਿੱਚ ਬੰਡ ਤਿਆਰ ਕਰਨਾ, ਫਰੋ ਬਣਾਉਣਾ ਅਤੇ ਬੀਜ ਬੀਜਣ ਲਈ 19 ਫਰੋਆਂ ਤਿਆਰ ਕਰਨਾ । ਇਸ ਮਸੀਨ ਨਾਲ 4-5 ਘੰਟਿਆਂ ਵਿੱਚ 1 ਏਕੜ ਜ਼ਮੀਨ ਦੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਨਾਲ 80% ਮਜ਼ਦੂਰੀ ਅਤੇ 40-50% ਬੀਜ ਦੀ ਬਚਤ ਹੁੰਦੀ ਹੈ ।
ਸ. ਤਲਵਿੰਦਰ ਸਿੰਘ, ਪਿੰਡ ਚੱਕ ਕਲਾਂ, ਜਲੰਧਰ
ਨਵੀਨਤਾ: ਪੋਲਟਰੀ ਦੀ ਨਵੀਂ ਕਿਸਮ
ਇਹ ਵਿਕਸਤ ਕੀਤੀ ਗਈ ਪੋਲਟਰੀ ਪੰਛੀਆਂ ਦੀ ਨਵੀਂ ਕ੍ਰਾਸ ਬ੍ਰੀਡ ਵਿੱਚ ਉੱਚ ਜੀਵਨ ਸ਼ਕਤੀ, ਪੈਰਾਸਾਈਟਿਕ ਇਨਫੇਸਟੇਸ਼ਨ ਦੇ ਖਿਲਾਫ ਜ਼ਿਆਦਾ ਸਹਿਣਸ਼ੀਲਤਾ, ਗਰਮ- ਵਾਤਾਵਰਣ ਵਿੱਚ ਬਿਹਤਰ ਅਨੁਕੂਲਤਾ, ਵਧੀਆ ਹੈਚਿੰਗ ਦਰ ਅਤੇ ਆਕਰਸ਼ਕਤਾ ਹੈ।
ਸ਼੍ਰੀਮਤੀ ਮੀਨਾ ਰਾਣੀ, ਨਿਊ ਸ਼ਿਮਲਾਪੁਰੀ, ਲੁਧਿਆਣਾ
ਨਵੀਨਤਾ: ਲੱਡੂ ਪਿੰਨੀ ਬਣਾਉਣ ਦੀ ਇੰਨੋਵੇਸ਼ਨ
ਇਹ ਨਵੀਨਤਾ ਇੱਕ ਡਾਈ ਅਧਾਰਤ ਹੈਂਡ ਟੂਲ ਹੈ, ਜੋ ਲੱਡੂ ਅਤੇ ਪਿੰਨੀ ਵਰਗੀਆਂ ਰਵਾਇਤੀ ਮਿਠਾਈਆਂ ਬਣਾਉਣ ਦੇ ਕੰਮ ਆਉਂਦਾ ਹੈ। ਜੋ ਕਿ ਵਰਤਣ ਵਿੱਚ ਆਸਾਨ, ਵਰਤੋਂ ਦੁਰਾਨ ਥਕਾਵਟ ਅਤੇ ਸਫਾਈ ਵਿੱਚ ਸੁਧਾਰ ਕਰਦਾ ਹੈ।
ਸ. ਸੁਰਜੀਤ ਸਿੰਘ ਚੱਗਰ, ਪਿੰਡ ਚਗਰਾਂ, ਹੁਸ਼ਿਆਰਪੁਰ
ਨਵੀਨਤਾ: ਟਰੈਕਟਰ ਸੰਚਾਲਿਤ ਬੰਡ ਮੇਕਰ
ਇਹ ਇਕ ਵੱਖਰੇ ਪ੍ਰਕਾਰ ਦਾ ਫੋਲਡੇਬਲ ਬੰਡ ਮੇਕਰ ਹੈ, ਜੋ ਇਕੋ ਵਾਰ ਵਿੱਚ 2 ਬੰਡ ਤਿਆਰ ਕਰਦਾ ਹੈ। ਇਸ ਮਸ਼ੀਨ ਦੀ ਫੋਲਡ ਹੋਣ ਦੀ ਵਿਸ਼ੇਸ਼ਤਾ ਇਸ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤਕ ਲੈਕੇ ਜਾਨ ਲਈ ਬਹੁਤ ਸਹਾਈ ਹੈ।
ਸ. ਗੁਰਪ੍ਰੀਤ ਸਿੰਘ ਸ਼ੇਰਗਿੱਲ, ਪਿੰਡ ਮਝੈਲ ਖੁਰਦ, ਪਟਿਆਲਾ
ਨਵੀਨਤਾ: ਗਲੈਡੀਓਲਸ ਬਲਬ ਗਰੇਡਰ
ਇਹ ਮਸੀਨ ਇਕੋ ਵਾਰ ਵਿੱਚ ਚਾਰ ਵੱਖ-ਵੱਖ ਆਕਾਰਾਂ ਦੇ ਗਲੈਡੀਓਲਸ ਬਲਬਾਂ ਦੀ ਗਰੇਡਿੰਗ ਕਰਦੀ ਹੈ । ਬਹੁਤ ਘੱਟ RPM ਤੇ ਚੱਲਣ ਅਤੇ ਸਟੇਨਲੈਸ ਸਟੀਲ ਦੀ ਵਰਤੋਂ ਦੇ ਕਾਰਨ ਇਸ ਮਸ਼ੀਨ ਵਿੱਚ ਬਲਬਾਂ ਦੇ ਨੁਕਸਾਨ ਦੀ ਸੂੰਭਾਵਨਾ ਬਹੁਤ ਘੱਟ ਜਾਂਦੀ ਹੈ । ਇਹ ਮਸ਼ੀਨ 50 ਏਕੜ ਤੱਕ ਗਲੈਡੀਓਲਸ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਹੁਤ ਅਨੁਕੂਲ ਹੈ ।
ਸ. ਸੁਖਜੀਤ ਸਿੰਘ, ਪਿੰਡ ਦੀਵਾਲਾ, ਲੁਧਿਆਣਾ
ਨਵੀਨਤਾ: ਪਿਆਜ਼ ਦੇ ਫੁੱਲ (ਅੰਬਲ) ਵਾਸਤੇ ਪੋਰਟੇਬਲ ਥਰੈਸ਼ਰ ਕਮ ਸੀਡ ਐਕਸਟਰੈਕਟਰ
ਇਸ ਮਸ਼ੀਨ ਦੀ ਵਰਤੋਂ ਪਿਆਜ਼ ਦੇ ਬੀਜਾਂ ਦੀ ਪਿੜਾਈ ਅਤੇ ਕੱਢਣ ਲਈ ਕੀਤੀ ਜਾਂਦੀ ਹੈ। ਇਹ ਮਸ਼ੀਨ ਖਾਸ ਤੌਰ ਤੇ ਛੋਟੇ ਕਿਸਾਨਾਂ ਲਈ ਤਿਆਰ ਕੀਤੀ ਗਈ ਹੈ ਅਤੇ ਇਸਦੀ ਵਰਤੋਂ ਨਾਲ ਪ੍ਰਤੀ ਏਕੜ 100-120 ਘੰਟਿਆਂ ਵਿੱਚ ਹੋਣ ਵਾਲਾ ਕੰਮ 15-16 ਘੰਟਿਆਂ ਵਿੱਚ ਹੋ ਜਾਂਦਾ ਹੈ।
ਮਿਸਟਰ ਸ਼ੌਰਯਾ ਖੋਸਲਾ, ਚੰਡੀਗੜ੍ਹ (ਵਿਦਿਆਰਥੀ ਵਰਗ)
ਨਵੀਨਤਾ: ਅੱਖਾਂ ਦੀ ਦੇਖਭਾਲ ਲਈ - ਆਈ ਸ਼ਿਫਟ ਉਪਕਰਣ
ਇਸ ਨਵੀਨਤਾ ਵਿੱਚ ਇਕ ਲਾਈਟਵੇਟ 3D- ਪ੍ਰਿੰਟਿਡ PLA ਡਿਵਾਈਸ ਨੂੰ ਐਨਕ ਨਾਲ ਲਗਾਇਆ ਜਾਂਦਾ ਹੈ ਜੋ ਵੱਖ-ਵੱਖ ਸਮੇ ਤੇ ਬੰਦੇ ਨੂੰ ਪੜ੍ਹਨ ਦੀ ਦੂਰੀ ਬਣਾਈ ਰੱਖਣ, ਅੱਖਾਂ ਨੂੰ ਆਰਾਮ ਦੇਣ ਲਈ ਬ੍ਰੇਕ ਲੈਣ ਅਤੇ ਅੱਖਾਂ ਲਈ ਅਨੁਕੂਲ ਰੋਸ਼ਨੀ ਲਈ ਸਾਵਧਾਨ ਕਰਦਾ ਹੈ।
ਮਿਸ ਮਹਿਕਪ੍ਰੀਤ ਕੌਰ, ਬਸਤੀ ਬਾਵਾ ਖੇਲ, ਜਲੰਧਰ (ਵਿਦਿਆਰਥੀ ਵਰਗ)
ਨਵੀਨਤਾ: ਵਾਹਨ ਲਈ ਡਿਜੀਟਲ ਫਿਊਲ ਮੀਟਰ
ਇਹ ਨਵੀਨਤਾ ਉਪਭੋਗਤਾਵਾਂ ਨੂੰ ਤੇਲ ਦੀ ਖਪਤ ਦੀ ਨਿਗਰਾਨੀ ਅਤੇ ਪ੍ਰਬੰਧਨ ਕਰਨ ਸੰਬੰਧੀ ਜਾਣਕਾਰੀ ਦਿੰਦੀ ਹੈ। ਇਹ ਮੀਟਰ ਉਪਭੋਗਤਾਵਾਂ ਨੂੰ ਇਹ ਪੁਸ਼ਟੀ ਕਰਨ ਵਿੱਚ ਮਦਦ ਕਰੇਗਾ ਕਿ ਕੀ ਉਹਨਾਂ ਦੇ ਵਾਹਨ ਵਿੱਚ ਤੇਲ ਸਹੀ ਮਾਤਰਾ ਵਿੱਚ ਪਾਇਆ ਗਿਆ ਹੈ ਜਿਸ ਲਈ ਉਹਨਾਂ ਨੇ ਭੁਗਤਾਨ ਕੀਤਾ ਹੈ।
ਮਿਸਟਰ ਗੁਰਪ੍ਰੀਤ ਸਿੰਘ, ਪਿੰਡ ਭਾਰੀ ਪਨੇਚਾਨ/ ਭੜੀ ਪਨੈਚਾਂ, ਪਟਿਆਲਾ (ਵਿਦਿਆਰਥੀ ਵਰਗ)
ਨਵੀਨਤਾ: ਚੋਪਿੰਗ ਡਸਟਬਿਨ
ਇਹ ਮਸ਼ੀਨ ਰਸੋਈ ਦੀ ਰਹਿੰਦ-ਖੂੰਹਦ, ਹਰੇ ਅਤੇ ਸੁੱਕੇ ਪੱਤਿਆਂ ਨੂੰ ਛੋਟੇ ਕਣਾਂ/ਬਰੀਕ ਪੇਸਟ ਵਿੱਚ ਪੀਸਦੀ ਹੈ ਤਾਂ ਜੋ ਕੂੜੇ ਦੀ ਸਾਂਭ ਸੰਭਾਲ ਵਿੱਚ ਸੁਧਾਰ ਕਰਕੇ ਜੈਵਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਮੁਕਾਬਲਤਨ ਸਰਲ ਬਣਾ ਦਿੱਤਾ ਜਾਵੇ । ਇਸ ਨਵੀਨਤਾ ਨਾਲ ਲੋਕ ਆਪਣੇ ਕੂੜੇ ਨੂੰ ਖੁਦ ਸੰਭਾਲ ਸਕਣਗੇ।
ਗਤੀਵਿਧੀਆਂ