ਉਤਪਤੀ

ਉਤਪਤੀ

ਉਤਪਤੀ

1971 ਵਿੱਚ ਸ਼੍ਰੀ ਸੀ.ਸੁਬਰੋਮਨਿਆਮ, ਤਤਕਾਲੀ ਕੇਂਦਰ ਮੰਤਰੀ, ਵਿਗਿਆਨ ਅਤੇ ਟੈਕਨਾਲੋਜੀ ਅਤੇ ਚੇਅਰਮੈਨ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਵਿਗਿਆਨ ਅਤੇ ਟੈਕਨਾਲੋਜੀ ਦੀ ਵਰਤੋਂ ਨਾਲ ਦੇਸ਼ ਦੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰਾਂ ਦੀ ਵੱਧ ਸਮੂਲਤ ਤੇ ਜੋਰ ਦਿੱਤਾ ਅਤੇ ਸਾਰੇ ਰਾਜਾਂ ਦੇ ਮੱਖ ਮੰਤਰੀਆਂ ਨਾਲ ਗੱਲਬਾਤ ਅਰੰਭ ਕੀਤੀ । ਇਸ ਮੰਤਵ ਦੀ ਪੂਰਤੀ ਲਈ ਉਹਨਾਂ ਨੇ ਹਰ ਰਾਜ ਵਿੱਚ ਸਟੇਟ ਸਾਇੰਸ ਐਂਡ ਟੈਕਨਾਲੋਜੀ ਕੌਂਸਲ ਦੀ ਸਥਾਪਨਾ ਦਾ ਸੁਝਾਅ ਦਿੱਤਾ।

ਨਤੀਜੇ ਵਜੋਂ, ਰਾਜ ਪੱਧਰੀ ਯੋਜਨਾਬੰਦੀ ਅਤੇ ਵਿਗਿਆਨ ਅਤੇ ਟੈਕਨਾਲੋਜੀ ਦੇ ਪ੍ਰਚਾਰ ਦੀ ਪ੍ਰਕਿਰਿਆ 6ਵੀ ਪੰਜ ਸਾਲਾ ਯੋਜਨਾ (1980-85) ਵਿੱਚ ਸ਼ੁਰੂ ਹੋਈ ਅਤੇ ਬਾਅਦ ਦੀਆਂ ਪੰਜ ਸਾਲਾਂ ਯੋਜਨਾਵਾਂ ਦੌਰਾਨ ਜਾਰੀ ਰਹੀ । ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੁਆਰਾ ਨਿਭਾਈ ਗਈ ਉਤਪ੍ਰੇਰਕ ਭੂਮਿਕਾ, ਯੋਜਨਾਬੰਦੀ ਕਮੀਸ਼ਨ ਅਤੇ ਸਬੰਧਤ ਰਾਜਾਂ ਦੀਆਂ ਸਰਕਾਰਾਂ ਦੇ ਸਮਰਥਨ ਦੇ ਕਾਰਨ, ਰਾਜਾਂ ਦੀਆਂ ਵਿਗਿਆਨ ਅਤੇ ਟੈਕਨਾਲੌਜੀ ਕੌਂਸਲਾਂ ਸਾਰੇ ਰਾਜਾਂ ਵਿੱਚ ਸਥਾਪਿਤ ਕੀਤੀਆਂ ਗਈਆਂ।

ਵਿਗਿਆਨ ਅਤੇ ਟੈਕਨਾਲੌਜੀ ਕੌਂਸਲਾਂ ਦੀ ਸਥਾਪਨਾ ਦੀ ਪ੍ਰਕਿਰੀਆ ਨੇ ਸਮੂਚੇ-ਆਰਥਿਕ ਵਿਕਾਸ ਅਤੇ ਸਥਾਨਿਕ ਜਰੂਰਤਾਂ ਮੁਤਾਬਿਕ ਖੋਜ ਅਤੇ ਉਚਿਤ ਟੈਕਨਾਲੌਜੀਆਂ ਦੇ ਵਿਕਾਸ, ਟੈਕਨਾਲੌਜੀਆਂ ਨੂੰ ਅਪਨਾਉਣ ਅਤੇ ਵਿਗਿਆਨ ਅਤੇ ਟੈਕਨਾਲੌਜੀ ਨੂੰ ਆਮ ਲੋਕਾਂ ਤੱਕ ਪਹਚਾਉਣ ਵਿੱਚ ਅਹਿਮ ਯੋਗਦਾਨ ਪਾਇਆ । ਕੌਂਸਲਾਂ ਨੇ ਵਿਗਿਆਨਿਕ ਅਧਿਐਨ/ਸਰਵੇਖਣ, ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਤਜਰਬੇ ਸਾਂਝੇ ਕਰਨ ਵਿੱਚ ਤੇਜੀ ਲਿਆਂਦੀ । ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੌਜੀ ਵਿਭਾਗ ਨੇ ਰਾਜਾਂ ਦਰਮਿਆਨ ਵਿਗਿਆਨ ਅਤੇ ਟੈਕਨਾਲੌਜੀ ਦੇ ਕਾਰਜਾਂ ਨੂੰ ਸਹੂਲਤ ਪ੍ਰਦਾਨ ਕਰਨ ਨਈ ਸਟੇਟ ਸਾਇੰਸ ਐਂਡ ਟੈਕਨਾਲੌਜੀ ਪ੍ਰੋਗਰਾਮ ਦੀ ਸਥਾਪਨਾ ਵੀ ਕੀਤੀ । ਮੌਜੂਦਾ ਸਮੇਂ ਵਿੱਚ ਇਸ ਪ੍ਰੋਗਰਾਮ ਤਹਿਤ 28 ਸਟੇਟ ਕੌਸਲਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੋਜੀ ਕੌਂਸਲ ਦੀ ਸਥਾਪਨਾ ਰਾਜ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਅਧੀਨ 21 ਜੁਲਾਈ 1983 ਨੂੰ ਇੱਕ ਖੁਦਮੁਖਤਿਆਰ ਸੋਸਾਇਟੀ ਵਜੋਂ ਕੀਤੀ ਗਈ । ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੌਜੀ ਕੌਂਸਲ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੌਜੀ ਵਿਭਾਗ ਦੇ ਸਟੇਟ ਪੱਧਰ ਤੇ ਕੇਂਦਰ/ਨੋਡ ਵਜੋਂ ਅਤੇ ਪੰਜਾਬ ਸਰਕਾਰ ਦੇ ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਥਿਕ ਟੈਂਕ ਵਜੋਂ ਕੰਮ ਕਰਦੀ ਹੈ।