ਸਮਗਰੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ।
ਪੰਜਾਬ ਰਾਜ ਜੋ ਕਿ ਦੇਸ਼ ਵਿੱਚ ਆਪਣੀ ਲੀਡਰਸ਼ਿਪ ਲਈ ਜਾਣਿਆ ਜਾਂਦਾ ਹੈ, ਹੁਣ ਆਪਣੇ ਆਪ ਨੂੰ ਖੋਜ ਅਤੇ ਇਨੋਵੇਸ਼ਨ ਦਾ ਕੇਂਦਰ ਬਣਾਉਣ ਲਈ ਅਗਰਸਰ ਹੈ । ਰਾਜ ਵਿੱਚ ਇਨੋਵੇਸ਼ਨ ਈਕੋਸਿਸਟਮ ਬਣਾਉਣ ਵਿਗਿਆਨ ਅਧਾਰਿਤ ਅਰਥ-ਵਿਵਸਥਾ ਨੂੰ ਅੱਗੇ ਵਧਾਉਣ ਲਈ, ਰਾਜ ਨੇ 'ਮਿਸ਼ਨ ਇਨੋਵੇਟ ਪੰਜਾਬ' ਦੀ ਸ਼ੁਰੂਆਤ ਕੀਤੀ ਹੈ ਜਿਸਦਾ ਉਦੇਸ਼ ਰਾਜ ਦੀਆਂ ਖੋਜ ਸੰਸਖਾਵਾਂ, ਯੂਨੀਵਰਸਿਟੀਆਂ, ਇਨਕਿਉਬੇਟਰਾਂ, ਉਦਯੋਗਾਂ ਅਤੇ ਤਕਨੋਲੋਜੀ ਅਧਾਰਤ ਸਟਾਰਟ-ਅੱਪਸ ਅਤੇ ਪ੍ਰਸ਼ਾਸਕੀ ਵਿਭਾਗਾਂ ਦੇ ਮੁੱਖ ਯਤਨਾਂ ਨੂੰ ਇਕੱਠਾ ਕਰਨਾ ਹੈ ।
ਰਾਜ ਦੀ ਖੋਜ ਸਮਰਥਾ ਨੂੰ ਮਜ਼ਬੂਤ ਕਰਨ ਲਈ S&T ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨਾ, ਖੋਜ ਦੇ ਗਲੋਬਲ ਮਾਪਦੰਡਾਂ ਨੂੰ ਅਪਣਾਉਣਾ, ਸਟਾਰਟਅੱਪ ਕਲਚਰ ਨੂੰ ਵਧਾਵਾ ਦੇਣਾ । ਇਸ ਤੋਂ ਬਿਨਾ ਰਾਜ ਦੀਆਂ ਨਵੀਨਤਾਵਾਂ ਨੂੰ ਪੇਟੈਂਟ ਸਹਾਇਤਾ ਅਤੇ ਕਮਰਸ਼ੀਅਲ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨਾ । ਸਾਡੀ ਸੰਪੂਰਨ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ਰਾਜ ਦੀ ਖੋਜ ਨੂੰ ਉਦਯੋਗਿਕ ਚੁਣੌਤੀਆਂ ਅਤੇ ਲੋੜਾਂ ਦੇ ਨਾਲ ਇਕਸਾਰ ਕਰਕੇ ਸੂਬੇ ਦੇ ਆਰਥਿਕ ਵਿਕਾਸ ਨੂੰ ਵਧਾਇਆ ਜਾਏ।
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਆਪਣੀ ਵਿਗਿਆਨ ਤਕਨਾਲੋਜੀ ਇਨੋਵੇਸ਼ਨ (ਐਸ.ਟੀ.ਆਈ.) ਆਊਟਰੀਚ ਪਹਿਲਕਦਮੀ ਤਹਿਤ STEM ਸਿੱਖਿਆ ਨੂੰ ਹਰਮਨ ਪਿਆਰਾ ਬਣਾਉਣ ਅਤੇ ਰਾਜ ਵਿੱਚ ਵਾਤਾਵਰਨ ਚੇਤਨਾ ਪੈਦਾ ਕਰਨ ਲਈ ਭਾਰਤ ਸਰਕਾਰ ਦੇ ਸਾਰੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਲਾਗੂ ਕਰ ਰਹੀ ਹੈ।
ਟਿਕਾਉ ਵਿਕਾਸ ਦੇ ਲਈ ਨਵੀਨਤਮ ਤਕਨੋਲੋਜੀ ਸਮਾਧਾਨਾਂ ਨੂੰ ਉਤਸ਼ਾਹਿਤ ਕਰਨਾ, ਉਦਯੋਗ-ਸੰਸਥਾਗਤ ਨੈੱਟਵਰਕਿੰਗ ਦੁਆਰਾ, ਸਾਫ-ਉਤਪਾਦਨ ਲਈ ਤਕਨੀਕਾਂ ਪ੍ਰਦਾਨ ਕਰਨਾ ਅਤੇ ਉਦਯੋਗ 4.0 ਨੂੰ ਉਤਸ਼ਾਹਿਤ ਕਰਨਾ ।
ਏਸ਼ੀਆ ਦੇ ਸਟੀਲ ਟਾਊਨ, ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਉਦਯੋਗਾਂ ਦਾ ਸਮੂਹ ਹੈ ਜਿਸ ਵਿੱਚ ਇੰਡਕਸ਼ਨ ਭੱਠੀਆਂ, ਰੋਲਿੰਗ ਮਿੱਲਾਂ ਅਤੇ ਫਾਉਂਡਰੀ ਯੂਨਿਟਾਂ ਸ਼ਾਮਲ ਹਨ. ਇਨ੍ਹਾਂ ਉਦਯੋਗਿਕ ਇਕਾਈਆਂ ਦੇ ਨਿਰੰਤਰ ਸੰਚਾਲਨ ਨਾਲ ਵੱਡੀ ਮਾਤਰਾ ਵਿੱਚ ਜੀਐਚਜੀ ਅਤੇ ਕਣਾਂ ਦੇ ਨਿਕਾਸ ਦੀ ਪੈਦਾਵਾਰ ਹੁੰਦੀ ਹੈ ਅਤੇ ਇਨ੍ਹਾਂ ਸ਼ਹਿਰਾਂ ਨੂੰ ਪੰਜਾਬ ਦੇ ਗੈਰ-ਪ੍ਰਾਪਤੀ ਵਾਲੇ ਸ਼ਹਿਰ ਐਲਾਨਿਆ ਗਿਆ ਹੈ.
ਹੋਰ ਪੜ੍ਹੋਤਕਨਾਲੋਜੀ ਅਪਗ੍ਰੇਡੇਸ਼ਨ, ਟੈਕਨਾਲੌਜੀ ਟ੍ਰਾਂਸਫਰ, ਉਤਪਾਦ ਅਤੇ ਐਮਐਸਐਮਈ ਦੀ ਨਿਰੰਤਰ ਮੰਗ ਅਤੇ ਜ਼ਰੂਰਤ ਹੈ. ਪ੍ਰਕਿਰਿਆ ਓਪਟੀਮਾਈਜੇਸ਼ਨ, ਮਸ਼ੀਨੀਕਰਨ, ਰਿਵਰਸ ਇੰਜੀਨੀਅਰਿੰਗ ਆਦਿ.
30 + +
10 + +
25 + +
5 + +
17 + +
‘ਮਾਤਾ ਮੌਤ ਦਰ ਵਿੱਚ ਕਮੀ ਲਈ ਤਕਨਕੀ ਹਸਤਖੇਪਾਂ’ ਬਾਰੇ ਇੱਕ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਵੱਲੋਂ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ-ਬਠਿੰਡਾ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਸਰਕਾਰੀ… ਹੋਰ ਪੜ੍ਹੋ
ਮਹਿਲਾ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਸਰਕਾਰ ਨੇ 78ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਰਾਜ ਦੀਆਂ 10 ਮਹਿਲਾ ਸਟਾਰਟਅੱਪ ਨੂੰ ਪੰਜਾਬ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ।
ਇਹ… ਹੋਰ ਪੜ੍ਹੋ
Click here to read JIGYASA 1st Edition
ਪ੍ਰੋਜੈਕਟ SCOPE (ਸਾਇੰਸ ਕਮਿਊਨੀਕੇਸ਼ਨ ਪਾਪੂਲਰਾਈਜ਼ੇਸ਼ਨ ਅਤੇ ਇਸ ਦਾ ਐਕਸਟੈਂਸ਼ਨ… ਹੋਰ ਪੜ੍ਹੋ