ਵਾਤਾਵਰਣ ਸੰਬੰਧੀ ਜਾਣਕਾਰੀ, ਜਾਗਰੂਕਤਾ, ਸਮਰੱਥਾ ਨਿਰਮਾਣ, ਅਤੇ ਆਜੀਵਿਕਾ ਪ੍ਰੋਗਰਾਮ (ਈ ਆਈ ਏ ਸੀ ਪੀ ਹੱਬ)

ਵਾਤਾਵਰਣ ਸੰਬੰਧੀ ਜਾਣਕਾਰੀ, ਜਾਗਰੂਕਤਾ, ਸਮਰੱਥਾ ਨਿਰਮਾਣ, ਅਤੇ ਆਜੀਵਿਕਾ ਪ੍ਰੋਗਰਾਮ
ਈ. ਆਈ. ਏ. ਸੀ. ਪੀ.

ਪਿਛੋਕੜ

ਵਾਤਾਵਰਣ ਪ੍ਰਬੰਧਨ ਨਾ ਸਿਰਫ ਕੁਦਰਤੀ ਸਰੋਤਾਂ ਦੀ ਸਰਵੋਤਮ ਵਰਤੋਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਬਲਕਿ ਟਿਕਾਊ ਵਿਕਾਸ ਦਾ ਧੁਰਾ ਵੀ ਬਣਾਉਂਦਾ ਹੈ। ਭਾਵੀ ਵਾਤਾਵਰਣ ਪ੍ਰਬੰਧਨ ਵੱਲ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ, ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ(MoEF&CC, GoI) ਦੁਆਰਾ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ (PSCST) ਵਿਖੇ ਸਾਲ 2004-05 ਵਿੱਚ ਇੱਕ ਯੋਜਨਾ ਪ੍ਰੋਗਰਾਮ ਦੇ ਤਹਿਤ ਵਾਤਾਵਰਣ ਸੂਚਨਾ ਪ੍ਰਣਾਲੀ (ENVIS) ਹੱਬ ਦੀ ਸਥਾਪਨਾ ਕੀਤੀ ਗਈ ਸੀ।

2022 ਵਿੱਚ, ENVIS ਸਕੀਮ ਨੂੰ ਵਾਤਾਵਰਨ ਸਿੱਖਿਆ, ਜਾਗਰੂਕਤਾ, ਖੋਜ ਅਤੇ ਹੁਨਰ ਵਿਕਾਸ (EEARSD) ਦੀ ਸੁਧਾਰੀ ਗਈ ਯੋਜਨਾ ਦੇ ਤਹਿਤ ਸ਼ਾਮਲ ਕੀਤਾ ਗਿਆ। ਇਸ ਸਕੀਮ ਦੇ ਤਿੰਨ ਭਾਗ ਹਨ ਅਤੇ ਇਹਨਾਂ ਵਿੱਚੋਂ ਇੱਕ ਭਾਗ ਹੈ ‘ਵਾਤਾਵਰਣ ਸੰਬੰਧੀ ਜਾਣਕਾਰੀ, ਜਾਗਰੂਕਤਾ, ਸਮਰੱਥਾ ਨਿਰਮਾਣ, ਅਤੇ ਆਜੀਵਿਕਾ ਪ੍ਰੋਗਰਾਮ (EIACP)’। ਇਸ ਪ੍ਰੋਗਰਾਮ ਨੂੰਵਰਤਮਾਨ ਵਿੱਚ 60 ਕੇਂਦਰਾਂ ਰਾਹੀਂ ਲਾਗੂ ਕੀਤਾ ਗਿਆ ਹੈ, ਜਿਸ ਵਿੱਚ 26 ਰਾਜ-ਵਿਸ਼ੇਸ਼ ਕੇਂਦਰ ਅਤੇ 34 ਰਿਸੋਰਸ ਪਾਰਟਨਰ (RP) ਥੀਮੈਟਿਕ ਕੇਂਦਰ ਸ਼ਾਮਲ ਹਨ। EIACP ਵਿਕੇਂਦਰੀਕ੍ਰਿਤ ਢਾਂਚੇ ਦੇ ਇੱਕ ਨੈਟਵਰਕ ਦੀ ਵਰਤੋਂ ਕਰਦਾ ਹੈ ਜੋ ਵਾਤਾਵਰਣ ਸੰਭਾਲ ਅਤੇ ਪ੍ਰਬੰਧਨ ਲਈ ਦੇਸ਼-ਵਿਆਪੀ ਯਤਨਾਂ ਨੂੰ ਏਕੀਕ੍ਰਿਤ ਕਰਨ ਦੇ ਏਜੰਡੇ ਨਾਲ ਨਿਸ਼ਚਿਤ ਹੁੰਦਾ ਹੈ। ਇਹ ਪੁਰਾਣੀ ENVIS ਸਕੀਮ ਦੇ ਸਭ ਤੋਂ ਵਧੀਆ ਕਾਰਜਸ਼ੀਲ ਪਹਿਲੂਆਂ ਨੂੰ ਸ਼ਾਮਲ ਕਰਦਾ ਹੈ।

 

EIACP ਹੱਬ-ਪੰਜਾਬ ਦੀਆਂ ਪ੍ਰਮੁੱਖ ਗਤੀਵਿਧੀਆਂ

ਵਾਤਾਵਰਣ ਸੰਬੰਧੀ ਜਾਣਕਾਰੀ

EIACP ਹੱਬ ਵਾਤਾਵਰਣ ਦੀ ਸਥਿਤੀ ਅਤੇ ਰਾਜ ਦੇ ਸੰਬੰਧਿਤ ਮੁੱਦਿਆਂ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਦਾ ਹੈ ਅਤੇ ਰਾਜ-ਵਿਸ਼ੇਸ਼ ਡੇਟਾਬੇਸ ਨੂੰ ਅਪਡੇਟ ਕਰਦਾ ਹੈ।ਇਹ ਵਾਤਾਵਰਣ ਸੰਬੰਧੀ ਮੁੱਦਿਆਂ 'ਤੇ ਵੀਡੀਓਜ਼/ਡਾਕੂਮੈਂਟਰੀਆਂ, ਖੋਜ ਪੱਤਰਾਂ/ਪ੍ਰਕਾਸ਼ਨਾਂ, ਕੇਸ ਸਟੱਡੀਜ਼, ਸਫ਼ਲਤਾ ਦੀਆਂ ਕਹਾਣੀਆਂ, ਨਿਊਜ਼ਲੈਟਰਾਂ, ਰਾਜ ਵਿਸ਼ੇਸ਼ ਰਿਪੋਰਟਾਂ ਆਦਿ ਦੇ ਰੂਪ ਵਿੱਚ ਵੈਲਯੂ-ਐਡਿਡ ਜਾਣਕਾਰੀ ਵੀ ਵਿਕਸਿਤ ਕਰਦਾ ਹੈ। ਇਸ ਤਰ੍ਹਾਂ ਇਕੱਠੀ/ਵਿਕਸਿਤ ਜਾਣਕਾਰੀ ਨੂੰ ਇੱਕ ਸਮਰਪਿਤ ਵੈੱਬਸਾਈਟ ਰਾਹੀਂ ਪ੍ਰਸਾਰਿਤ ਕੀਤਾ ਜਾਂਦਾ ਹੈ।

 

ਸਮਰੱਥਾ ਨਿਰਮਾਣ/ਆਊਟਰੀਚ ਪ੍ਰੋਗਰਾਮ

EIACP ਹੱਬ ਮੁੱਖ ਵਾਤਾਵਰਣਕ ਦਿਨਾਂ ਲਈ ਗਤੀਵਿਧੀਆਂ ਦੇ ਕੈਲੰਡਰ ਦੇ ਅਨੁਸਾਰ MoEF&CC, ਭਾਰਤ ਸਰਕਾਰ ਦੀਆਂ ਵਾਤਾਵਰਣ ਸਮਰੱਥਾ ਨਿਰਮਾਣ/ਆਊਟਰੀਚ ਪਹਿਲਕਦਮੀਆਂ ਜਿਵੇਂ ਕਿ ਮੁਕਾਬਲੇ, ਜਾਗਰੂਕਤਾ ਮੁਹਿੰਮਾਂ, ਲੈਕਚਰ, ਵਰਕਸ਼ਾਪਾਂ, ਪ੍ਰਦਰਸ਼ਨੀਆਂ, ਕੁਦਰਤ ਕੈਂਪ ਆਦਿ ਦਾ ਆਯੋਜਨ ਕਰਦਾ ਹੈ।

 

ਗ੍ਰੀਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ (GSDP)

EIACP ਹੱਬ ਪੰਜਾਬ ਰਾਜ ਵਿੱਚ MoEF&CC, GoIਦੇGSDP ਪ੍ਰੋਗਰਾਮ ਨੂੰ ਉਤਸ਼ਾਹਿਤਅਤੇ ਲਾਗੂ ਕਰਦਾ ਹੈ। ਹੱਬ ਸਮੇਂ-ਸਮੇਂ 'ਤੇ ਮੌਜੂਦਾ GSDP ਕੋਰਸਾਂ ਨੂੰ ਵੀ ਲੋੜ ਅਨੁਸਾਰ ਅਪਡੇਟ ਕਰਦਾ ਹੈ ਅਤੇ ਉਦਯੋਗਿਕ ਪ੍ਰਮਾਣਿਕਤਾ ਦੁਆਰਾ ਬਾਜ਼ਾਰ ਦੀ ਮੰਗ ਦੇ ਅਧਾਰ 'ਤੇ MoEF&CCਦੁਆਰਾ ਨਿਰਧਾਰਤ ਨਵੇਂ GSDP ਕੋਰਸਾਂ ਲਈ ਨਵੇਂ ਸਿਖਲਾਈ ਮਾਡਿਊਲ ਤਿਆਰ ਕਰਦਾ ਹੈ।

 

ਮਿਸ਼ਨ ਲਾਈਫ (LiFE)

ਭਾਰਤ ਦੁਆਰਾ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ, ਟਿਕਾਊ ਅਤੇ ਜਲਵਾਯੂ ਅਨੁਕੂਲ ਜੀਵਨ ਸ਼ੈਲੀ ਦਾ ਚਾਲਕ ਹੈ। ਇਸਦਾ ਉਦੇਸ਼ ਟਿਕਾਊ ਜੀਵਨ ਸ਼ੈਲੀ ਲਈ ਇੱਕ ਜਨਤਕ ਅੰਦੋਲਨ ਬਣਾਉਣਾ ਹੈ। EIACP ਹੱਬ MoEF&CCਦੁਆਰਾ ਵਿਕਸਤ/ਨਿਰਦੇਸ਼ਿਤ ਮਿਸ਼ਨ LiFEਦੀਆਂ ਗਤੀਵਿਧੀਆਂ ਨੂੰ ਲਾਗੂ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਹੈ।