STI ਡਾਟਾ ਪੋਰਟਲ ਦੀ ਸ਼ੁਰੂਆਤ

bnr_STIDATAPORTALPUNJAB

 

ਪੀ.ਐਸ.ਸੀ.ਐਸ.ਟੀ.ਪੰਜਾਬ ਰਾਜ ਲਈ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਈਕੋ ਸਿਸਟਮ ਨੂੰ ਮੈਪ ਅਤੇ ਵਧਾਉਣ ਲਈ ਕਿਰਿਆਸ਼ੀਲ ਕਦਮ ਚੁੱਕ ਰਿਹਾ ਹੈ।ਪੀ.ਐਸ.ਸੀ.ਐਸ.ਟੀ.ਨੇਪਹਿਲਾ ਰਾਜ ਪੱਧਰੀ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਡਾਟਾ ਪੋਰਟਲ ਪੰਜਾਬ (stidataportal.punjab.gov.in) ਵਿਕਸਿਤ ਕੀਤਾ ਹੈ।

ਪੀ.ਐਸ.ਸੀ.ਐਸ.ਟੀ.ਨੇ ਸੈਂਟਰ ਫਾਰ ਟੈਕਨਾਲੋਜੀ ਐਂਡ ਇਕਨਾਮਿਕ ਰਿਸਰਚ (CTIER), ਪੁਣੇ ਦੇ ਸਹਿਯੋਗ ਨਾਲ ਡਾਟਾ ਆਰਕੀਟੈਕਚਰ ਫਰੇਮਵਰਕ ਵਿਕਸਿਤ ਕੀਤਾ ਹੈ।ਇਸ ਦੇ ਲਈ, ਕਈ ਫਰੇਮਵਰਕ ਜਿਵੇਂਕਿ. ਗਲੋਬਲ ਅਤੇ ਨੈਸ਼ਨਲ ਇਨੋਵੇਸ਼ਨ ਫਰੇਮਵਰਕ (MoE ਦੀ NIRF, NITI Aayog ਦੀ ਅਟਲਰੈਂਕਿੰਗ, DPIIT ਦੀ ਸਟਾਰਟ ਅਪਰੈਂਕਿੰਗ, OECD ਦੇ ਖੋਜ ਅਤੇ ਨਵੀਨਤਾ ਦੇ ਮਾਪਦੰਡ) ਦਾ ਹਵਾਲਾ ਦਿੱਤਾ ਗਿਆ ਸੀ। ਮਾਡਲ ਫਰੇਮਵਰਕ 50 ਤੋਂ ਵੱਧ STI ਸੂਚਕਾਂ ਨੂੰ ਉਜਾਗਰ ਕਰਦਾ ਹੈ ਜੋ ਸਮੁੱਚੀ ਪਾਈਪ ਲਾਈਨ ਨੂੰ ਸ਼ਾਮਲ ਕਰਦਾ ਹੈ ਜਿਵੇਂ ਕਿ ਸਿੱਖਿਆ, ਖੋਜ, ਨਵੀਨਤਾ ਅਤੇ ਵਪਾਰੀ ਕਰਨ ਮੁੱਖ ਥੰਮ੍ਹਾਂ ਜਿਵੇਂ ਕਿ, STI ਬੁਨਿਆਦੀ ਢਾਂਚਾ, ਮਨੁੱਖੀ ਸਰੋਤ, STI ਵਿੱਤ, ਗਿਆਨ ਉਤਪਾਦਨ, ਨੀਤੀਆਂ ਅਤੇ ਪ੍ਰੋਗਰਾਮ ਆਦਿ 'ਤੇ ਆਧਾਰਿਤ ਹੈ।

ਪੋਰਟਲ ਵਿੱਚ ਸੰਸਾਧਨ ਸਾਂਝਾ ਕਰਨ ਵਾਲੇ ਪਲੇਟਫਾਰਮ ਸ਼ਾਮਲ ਹਨ, ਜਿਵੇਂਕਿ ਇੰਸਟਰੂਮੈਂਟੇਸ਼ਨ ਸਹੂਲਤਾਂ, ਟੈਕਨਾਲੋਜੀ ਪਲੇਟਫਾਰਮ, ਖੋਜ ਕਰਤਾਵਾਂ ਦਾ ਨੈੱਟਵਰਕ, ਅਤੇ IP ਪੋਰਟਫੋਲੀਓ। ਇਸ ਤੋਂ ਇਲਾਵਾ, ਟੈਕਨਾਲੋਜੀ ਪ੍ਰਦਾਤਾਵਾਂ ਅਤੇ ਚਾਹਵਾਨਾਂ ਨੂੰ ਜੋੜਨ ਲਈ ਗ੍ਰੈਂਡ ਚੈਲੇਂਜ ਪਲੇਟਫਾਰਮ ਵੀ ਤਿਆਰ ਕੀਤਾ ਗਿਆ ਹੈ। ਐਸ.ਟੀ.ਆਈ. ਪੋਰਟਲ ਲਗਾਤਾਰ ਵਿਕਸਤ ਹੋ ਰਿਹਾ ਹੈ ਅਤੇ ਐਸ.ਟੀ.ਆਈ. ਈਕੋਸਿਸਟਮ ਨੂੰ ਵਧਾਉਣ ਲਈ ਸੰਪੂਰਨ ਐਸ.ਟੀ.ਆਈ. ਜਾਣਕਾਰੀ ਦੇ ਨਾਲ-ਨਾਲ ਰਣਨੀਤੀਆਂ ਬਣਾਉਣ ਅਤੇ ਪ੍ਰੋਗਰਾਮਾਂ ਲਈ ਵੱਧ ਤੋਂ ਵੱਧ ਹਿੱਸੇਦਾਰਾਂ ਨਾਲ ਜੁੜਨ ਦੀ ਯੋਜਨਾ ਕੀਤੀ ਗਈ ਹੈ।

 STI ਡਾਟਾ ਪੋਰਟਲ ਪੰਜਾਬ 'ਤੇ ਜਾਣ ਲਈ ਕਲਿੱਕ ਕਰੋ