ਕਾਰਜਕਾਰੀ ਨਿਰਦੇਸ਼ਕ ਦੇ ਡੈਸਕ ਤੋਂ
ਕਾਰਜਕਾਰੀ ਨਿਰਦੇਸ਼ਕ ਦੇ ਡੈਸਕ ਤੋਂ
ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੌਜੀ ਕੌਂਸਲ, ਪੇਸ਼ੇਵਰ ਕੰਮ ਦੇ ਸਭਿਆਚਾਰ ਵਾਲੀ ਇਕ ਅਜਿਹੀ ਸੰਸਥਾ ਹੈ ਜਿਸ ਵਿੱਚ ਪ੍ਰਤੀਭਾ ਨੂੰ ਆਪ ਨਿਖਰਨ ਅਤੇ ਖੇਤਰੀ ਤਰੱਕੀ ਦੀ ਪ੍ਰਕਿਰੀਆ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਦਾ ਮੌਕਾ ਮਿਲਦਾ ਹੈ । ਕੌਂਸਲ ਰਾਜ ਵਿੱਚ ਵਿਗਿਆਨ ਟੈਕਨਾਲੌਜੀ ਅਤੇ ਵਾਤਾਵਰਣ ਦੇ ਵਿਕਾਸ ਲਈ ਸਮੂਚੀ ਯੋਜਨਾਬੰਦੀ, ਸਬੰਧਿਤ ਤਕਨੀਕੀ ਦਖਲਅੰਦਾਜੀ ਤੇ ਆਮ ਲੋਕਾਂ ਵਿੱਚ ਵਿਗਿਆਨਕ ਵਤੀਰੇ ਨੂੰ ਪੈਦਾ ਕਰਨ ਦਾ ਕੰਮ ਕਰ ਰਹੀ ਹੈ ।
ਪਿਛਲੇ 3 ਦਹਾਕਿਆੰ ਦੌਰਾਨ ਅਤੇ ਭਵਿੱਖ ਲਈ ਕੌਂਸਲ ਵਲੋਂ ਕੀਤੀਆਂ ਗਈਆਂ ਗਤੀਵਿਧਿਆਂ ਦਾ ਸਮਾਜਿਕ ਪ੍ਰਭਾਵ ਸਪੱਸ਼ਟ ਹੈ । ਅੱਜ ਜੇਕਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬੱਚਿਆਂ ਅਤੇ ਬਾਲਗਾਂ ਨੂੰ ਵਿਗਿਆਨਕ ਜਾਣਕਾਰੀ ਦੇ ਰਹੀ ਹੈ; ਜੇ ਬਾਇਓਟੈਕਨਾਲੋਜੀ ਇਨਕਿਓਬੇਟਰ ਕਿਸਾਨਾ ਅਤੇ ਉਦਯੋਗਾਂ ਨੂੰ ਕੁਆਲਿਟੀ ਟੈਸਟਿੰਗ ਦੀ ਸੁਵਿਧਾ ਪੇਸ਼ ਕਰ ਰਿਹਾ ਹੈ; ਨੌਲੇਜ਼ ਸਿਟੀ ਵਿੱਚ ਆਧੁਨਿਕ ਵਿਗਿਆਨਕ ਸੰਸਥਾਂਵਾਂ ਦੀ ਸਥਾਪਨਾ ਸੰਭਵ ਹੋਈ ਹੈ ਅਤੇ ਰਾਜ ਵਿੱਚ ਵਾਤਾਵਰਣ ਦਾ ਵੱਖਰਾ ਡਾਇਰੈਕਟੋਰੇਟ ਸਥਾਪਿਤ ਹੋਇਆ ਹੈ ਤਾਂ ਇਨ੍ਹਾਂ ਸਾਰੇ ਉਪਰਲਿਆ ਦਾ ਸਿਹਰਾ ਕੌਂਸਲ ਨੂੰ ਹੀ ਜਾਂਦਾ ਹੈ ।
ਆਪਣੇ ਕਾਰਜਾਂ ਨੂੰ ਨਿਯਿਮਤ ਸਮੇਂ ਵਿੱਚ ਪੂਰਾ ਕਰਨ ਲਈ ਕੌਂਸਲ ਨੇ ਹਮੇਸ਼ਾਂ ਹਿਸੇਦਾਰਾਂ ਤੋਂ ਸੁਝਾਅ/ਫੀਡਬੈਕ ਦੀ ਮੰਗ ਕੀਤੀ ਹੈ ਅਤੇ ਲੋੜ ਅਨੁਸਾਰ ਸਮੇਂ ਸਮੇਂ ਸਿਰ ਜ਼ਰੂਰੀ ਤਬਦੀਲੀਆਂ ਲਿਆਂਦੀਆਂ ਹਨ । ਕੌਂਸਲ ਨੇ ਆਪਣੀ ਗਤੀਵਿਧਆਂ ਨੂੰ ਰਾਜ ਸਰਕਾਰ ਦੀ ਵਿਗਿਆਨ ਅਤੇ ਟੈਕਨਾਲੌਜੀ ਜ਼ਰੂਰਤਾਂ ਮੁਤਾਬਿਕ ਵੱਖਰਿਆਂ ਡਵੀਜ਼ਨਾਂ ਵਿੱਚ ਵੰਡਿਆ ਜਿਵੇਂ ਕਿ ਵਿਗਿਆਨ ਪ੍ਰਸਾਰ, ਬਾਇਓਟੈਕਨਾਲੋਜੀ ਡਵੀਜ਼ਨ, ਉਦਯੋਗਿਕ ਪ੍ਰਦੂਸ਼ਣ ਕੰਟਰੋਲ ਡਵੀਜ਼ਨ ਅਤੇ ਬੌਧਿਕ ਸੰਪਦਾ ਡਵੀਜ਼ਨ । ਹਾਲ ਵਿੱਚ ਹੀ ਕੌਂਸਲ ਨੇ ਰਾਜ ਸਰਕਾਰ ਦੁਆਰਾ ਲਾਂਚ ਕੀਤੇ ਗਏ ਮਿਸ਼ਨ ਇਨੋਵੇਟ ਪੰਜਾਬ ਨੂੰ ਅੱਗੇ ਵਧਾਉਣ ਲਈ ਅਤੇ ਰਾਜ ਸਰਕਾਰ ਦੁਆਰਾ ਨੋਟੀਫਾਇਡ ਪੰਜਾਬ ਰੀਸਰਚ ਇਨੋਵੇਸ਼ਨ ਕੌਂਸਲ ਨੂੰ ਕਾਰਜਸ਼ੀਲ ਬਣਾਉਣ ਲਈ ਆਪਣੀਆਂ ਡਵੀਜ਼ਨਾਂ ਦਾ ਪੁਨਰਗਠਨ, ਰਿਸਰਚ ਫੈਸਿਲਿਟੇਸ਼ਨ, ਸਟਾਰਟਅਪ ਫੈਸਿਲਿਟੇਸ਼ਨ, ਟੈਕਨਾਲੋਜੀ ਫੈਸਲਿਟੇਸ਼ਨ ਅਤੇ ਐਸ.ਟੀ.ਆਈ. ਟਰਾਂਸਲੇਸ਼ਨ ਐਂਡ ਫੈਸਿਲਿਟੇਸ਼ਨ ਡਵੀਜ਼ਨਾਂ ਵਜੋਂ ਕੀਤਾ ।
ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੌਜੀ ਕੌਂਸਲ ਦੀ ਟੀਮ ਪੂਰੇ ਜੋਸ਼ ਨਾਲ ਅਗਾਹ ਵੱਧਣ ਲਈ ਕਾਰਜਸ਼ੀਲ ਹੈ । ਕੌਂਸਲ ਵਲੋਂ ਪ੍ਰੋਤਸਾਹਿਤ ਕੀਤੀਆ ਗਈ ਸਮਾਜਿਕ ਨਵੀਨਤਾਵਾਂ 2 ਲੱਖ ਤੋਂ ਵੱਧ ਮਨੁੱਖੀ ਦਿਨਾਂ ਦੇ ਰੋਜਗਾਰ ਪੈਦਾ ਕਰ ਰਹੀਆਂ ਹਨ । ਪਿਛਲੇ 3 ਸਾਲਾਂ ਵਿੱਚ ਕੌਂਸਲ ਦੁਆਰਾ ਪ੍ਰਦੂਸ਼ਣ ਕੰਟਰੋਲ ਅਤੇ ਉਰਜਾ ਕੂਸ਼ਲਤਾ ਲਈ ਟੈਕਨਾਲੋਜੀਆਂ ਵਿਕਸਤ ਅਤੇ ਪ੍ਰਦਰਸ਼ਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ 1300 ਛੋਟੀਆਂ ਉਦਯੋਗਿਕ ਇਕਾਈਆਂ ਦੁਆਰਾ ਅਪਨਾਇਆ ਗਿਆ ਹੈ ਜਿਸ ਨਾਲ ਰਾਜ ਵਿੱਚ ਕਲੀਨ ਟੈਕਨਾਲੋਜੀ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ । ਇਸ ਦੇ ਨਤੀਜੇ ਵੱਜੋਂ ਸਾਲਾਨਾ 5.88 ਲੱਖ ਟੱਨ (ਗਰੀਨ ਹਾਉਸ ਗੈਸਾਂ) ਅਤੇ 52000 ਟੱਨ ਕਣ ਪਦਾਰਥ ਦੇ ਵਾਤਾਵਰਣ 'ਚ ਨਿਕਾਸ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ, ਉਦਯੋਗ ਨੂੰ ਬਾਲਣ ਅਤੇ ਬਿਜਲੀ ਦੀ ਬਚਤ ਕਾਰਨ 334 ਕਰੋੜ ਰੁਪਏ ਦਾ ਆਰਥਿਕ ਲਾਭ ਵੀ ਹੋਇਆ ਹੈ । ਜਲਵਾਯੂ ਲਚਕਤਾ ਸਮਰਥਾ ਨੂੰ ਵਧਾਉਣ ਲਈ ਅਤੇ ਕਲੀਨ ਟੈਕਨਾਲੋਜੀ ਨੂੰ ਉਤਸਾਹਿਤ ਕਰਨ ਲਈ ਕੌਂਸਲ ਨੂੰ ਯੂ.ਐਨ.ਡੀ.ਪੀ. ਅਤੇ ਪੰਜਾਬ ਸਰਕਾਰ ਵਲੋਂ ਵਾਤਾਵਰਣ ਸਥਿਰਤਾ ਦਾ ਐਸ.ਡੀ.ਸੀ. ਐਕਸ਼ਨ ਅਵਾਰਡ 2020 ਨਾਲ ਨਵਾਜਿਆ ਗਿਆ ਹੈ । ਨਾਲ ਹੀ ਖੁਸ਼ੀ ਦੀ ਗੱਲ ਹੈ ਕਿ ਨਵੀਂ ਰਾਸ਼ਟਰੀ ਐਸ.ਟੀ.ਆਈ. ਨੀਤੀ ਲਈ ਸਲਾਹ-ਮਸ਼ਵਰੇ ਦੀ ਪ੍ਰਕਿਰੀਆਂ ਨੂੰ ਸ਼ੁਰੂ ਕਰਨ ਲਈ ਆਯੋਜਿਤ ਪਹਿਲੀ ਟਾਊਨ ਹਾਲ ਮੀਟਿੰਗ ਵਿੱਚ, ਭਾਰਤ ਸਰਕਾਰ ਦੋ ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ ਕਿਹਾ ਕਿ ਪੰਜਾਬ ਉਨ੍ਹਾਂ ਕੁਝ ਰਾਜਾਂ ਵਿੱਚੋਂ ਇੱਕ ਹੈ ਜਿਨ੍ਹਾਂ ਕੋਲ ਸਾਇੰਸ ਤਕਨਾਲੋਜੀ ਅਤੇ ਨਵੀਨਤਾ ਨੰ ਵੱਖ-ਵੱਖ ਖੇਤਰਾਂ 'ਚ ਪ੍ਰਚਲਿਤ ਕਰਾਉਣ ਲਈ ਲੋੜੀਂਦਾ ਦ੍ਰਿਸ਼ਟੀਕੋਣ ਹੈ । ਅਸੀ ਇਸ ਦਰਸ਼ਨ-ਸੋਚ ਨੂੰ ਸਾਰਥਕ ਕਿਰਿਆਵਾਂ ਵਿੱਚ ਬਦਲਣਾ ਜਾਰੀ ਰੱਖਣ ਦੀ ਨਿਰੰਤਰ ਕੋਸ਼ਿਸ਼ ਕਰਦੇ ਰਹਾਂਗੇ ।
ਇੰਜ. ਪ੍ਰਿਤਪਾਲ ਸਿੰਘ,
ਕਾਰਜਕਾਰੀ ਨਿਰਦੇਸ਼ਕ,
ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੋਜੀ ਕੌਂਸਲ
-ਕਮ-ਚੀਫ ਕਾਰਜਾਕਾਰੀ ਅਧਿਕਾਰੀ, ਪੰਜਾਬ ਰਿਸਰਚ ਐਂਡ ਇਨੋਵੇਸ਼ਨ-
-ਕਮ-ਮੈਂਬਰ ਸਕੱਤਰ, ਪੰਜਾਬ ਜੈਵ ਵਿਭਿੰਨਤਾ ਬੋਰਡ