ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਟੈਕਨੋ ਆਰਥਿਕ ਤੌਰ ਤੇ ਵਿਵਹਾਰਕ ਹੱਲ ਲਈ ਰਾਹ ਪੱਧਰਾ ਕਰਨਾ
ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਟੈਕਨੋ ਆਰਥਿਕ ਤੌਰ ਤੇ ਵਿਵਹਾਰਕ ਹੱਲ ਲਈ ਰਾਹ ਪੱਧਰਾ ਕਰਨਾ
ਰਾਜ ਅਤੇ ਰਾਸ਼ਟਰ ਲਈ ਵਾਤਾਵਰਣ ਦੀਆਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਚੁਣੌਤੀ ਖੁੱਲੇ ਖੇਤਾਂ ਵਿੱਚ ਅੰਨ੍ਹੇਵਾਹ ਝੋਨੇ ਦੀ ਪਰਾਲੀ ਨੂੰ ਸਾੜਨਾ ਹੈ। ਇਸ ਪ੍ਰਕ੍ਰਿਆ ਨਾਲ ਸਿਰਫ ਵਾਤਾਵਰਣ ਨੂੰ ਪ੍ਰਦੂਸ਼ਿਤ ਹੁੰਦਾ ਹੈ ਅਤੇ ਜੀ.ਐਚ.ਜੀ. ਦੀ ਮਾਤ੍ਰਾ ਵੱਧਦੀ ਹੈ ਬਲਕਿ ਊਰਜਾ ਦਾ ਇੱਕ ਉਪਯੋਗੀ ਸਰੋਤ ਵੀ ਬਰਬਾਦ ਹੋ ਰਿਹਾ ਹੈ (4,2 ਐਮ.ਟੀ.ਓ.ਈ. ) । ਪੰਜਾਬ ਵਿੱਚ ਪੈਦਾ ਕੀਤੇ ਝੋਨੇ ਦੀ ਪਰਾਲੀ ਦੀ ਮਾਤਰਾ ਬਹੁਤ ਵੱਡੀ ਹੈ (18-20 ਮਿਲੀਅਨ ਟਨ/ ਸਾਲ) ਜਦਕਿ ਇਸਦੀ ਵਰਤੋਂ ਸਿਰਫ 35-40% ਹੈ। ਕੇਂਦਰ ਅਤੇ ਰਾਜ ਸਰਕਾਰਾਂ ਬਾਇਓਮਾਸ ਦੀ ਅਸਲ-ਜੈਵਖੇਤਰ ਅਤੇ ਬਾਹਰੀ-ਜੈਵਖੇਤਰ ਵਿਚ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕਰ ਰਹੀਆਂ ਹਨ।ਇਨ੍ਹਾਂ ਯਤਨਾਂ ਦੇ ਬਾਵਜੂਦ 25-30% ਸਿਰਫ ਝੋਨੇ ਦੀ ਪਰਾਲੀ ਨੂੰ ਵੱਖੋ ਵੱਖਰੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਮਿੱਟੀ ਵਿੱਚ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੈ, ਜਦੋਂ ਕਿ ਬਾਇਓਮਾਸ ਅਧਾਰਤ ਤਾਪ ਬਿਜਲੀ ਘਰ, ਕਾਰਡ ਬੋਰਡ ਉਦਯੋਗ, ਬਾਇਓਮੈਥੇਨੇਸ਼ਨ ਅਤੇ ਉਦਯੋਗਿਕ ਵਰਤੋਂ ਲਈ ਗੁਲੜਾਂ/ਬ੍ਰਿਕਟਾਂ ਵਿੱਚ ਤਬਦੀਲੀ ਵਿਰਗਿਆਂ ਤਕਨੀਕਾਂ ਨਾਲ ਕੁੱਲ ਉਤਪਾਦਨ ਦਾ ਸਿਰਫ 10-15 % ਦੀ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ।
ਕੌਂਸਲ ਨੇ ਝੋਨੇ ਦੀ ਪਰਾਲੀ ਨੂੰ ਗੁਲੜਾਂ (ਬ੍ਰਿਕੇਟਸ) ਵਿੱਚ ਤਬਦੀਲ ਕਰਨ ਲਈ ਖੋਜ ਅਤੇ ਵਿਕਾਸ ਅਧਿਐਨ ਕੀਤੇ ਹਨ । ਝੋਨੇ ਦੀ ਪਰਾਲੀ ਦੀ ਘੱਟ ਪਦਾਰਥਕ ਘਣਤਾ ਅਤੇ ਉੱਚ ਸਿਲਿਕਾ ਸਮੱਗਰੀ, ਮਸ਼ੀਨਰੀ ਦੇ ਵਿਗਾੜ ਅਤੇ ਤੋੜ-ਫੋੜ ਦਾ ਕਾਰਨ ਬਣਦੀ ਹੈ, ਇਸ ਲਈ, ਹੋਰ ਖੇਤੀ ਰਹਿੰਦ -ਖੂੰਹਦ ਦੇ ਉਲਟ, ਝੋਨੇ ਦੀ ਪਰਾਲੀ ਦੀਆਂ ਗੁਲੜਾਂ (ਬ੍ਰਿਕੇਟਸ) ਬਣਾਉਣ ਦੀ ਪ੍ਰਕਿਰਿਆ ਪਹਿਲਾਂ ਸਥਾਪਤ ਨਹੀਂ ਕੀਤੀ ਜਾ ਸਕੀ। ਕੌਂਸਲ ਨਿਰੰਤਰ ਯਤਨਾਂ ਦੁਆਰਾ, ਨਾ ਸਿਰਫ ਇਸ ਪ੍ਰਕਿਰਿਆ ਨੂੰ ਸਥਿਰ ਕੀਤਾ, ਬਲਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਜੈਵਿਕ ਬਾਲਣ ਦੇ ਬਦਲ ਵਜੋਂ ਵਰਤਣ ਲਈ ਬ੍ਰਿਕੇਟਸ ਦੇ ਬਲਣ ਵਿਵਹਾਰ ਦੀ ਸਥਾਪਨਾ ਵੀ ਕੀਤੀ। ਕੌਂਸਲ ਨੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤ ਸਰਕਾਰ ਨੂੰ ਆਪਣੀ ਖੋਜ ਅਤੇ ਵਿਕਾਸ ਦੀਆਂ ਖੋਜਾਂ ਪੇਸ਼ ਕੀਤੀਆਂ ਅਤੇ ਮੰਤਰਾਲੇ ਨੇ ਜਲਵਾਯੂ ਪਰਿਵਰਤਨ ਕਾਰਜ ਯੋਜਨਾ (ਸੀ.ਸੀ.ਏ.ਪੀ.) ਦੇ ਅਧੀਨ ਤਕਨਾਲੋਜੀ ਦੀ ਆਰਥਿਕ ਵਿਵਹਾਰਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਰਾਜ ਦੇ ਦੋ ਭੂਗੋਲਿਕ ਸਥਾਨਾਂ 'ਤੇ ਉਦਯੋਗਿਕ ਪੈਮਾਨੇ ਦੀਆਂ ਇਕਾਈਆਂ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 24 ਟੀ.ਪੀ.ਡੀ. ਉਤਪਾਦਨ ਸਮਰੱਥਾ ਦਾ ਪਹਿਲਾ ਪ੍ਰਦਰਸ਼ਨ ਪਲਾਂਟ ਮੈਸਰਜ਼ ਗਿੱਲ ਬ੍ਰਦਰਜ਼, ਪਿੰਡ ਜਲਾਲਾਬਾਦ (ਪੂਰਬੀ), ਜ਼ਿਲ੍ਹਾ ਮੋਗਾ ਵਿਖੇ ਲਗਾਇਆ ਗਿਆ ਹੈ। ਇਹ ਯੂਨਿਟ ਨੇੜਲੇ 6-7 ਪਿੰਡਾਂ ਤੋਂ 4000 ਟਨ ਝੋਨੇ ਦੀ ਪਰਾਲੀ ਦੀ ਵਰਤੋਂ ਕਰਦਿਆਂ ਪ੍ਰਤੀ ਸਾਲ 5000 ਟਨ ਬ੍ਰਿਕੇਟਸ ਦਾ ਉਤਪਾਦਨ ਕਰ ਰਿਹਾ ਹੈ।ਇਹਨਾਂ ਗੁਲੜਾਂ ਦੀ ਵਰਤੋਂ ਤਿੰਨ ਇੱਟਾਂ ਦੇ ਭੱਠਿਆਂ ਵਿੱਚ ਰਵਾਇਤੀ ਬਾਲਣ ਯਾਨੀ ਕੋਲੇ ਦੇ ਬਦਲ ਵਜੋਂ ਕੀਤੀ ਜਾ ਰਿਹਾ ਹੈ।
ਮੈਸਰਜ਼ ਪੰਜਾਬ ਨਵਿਆਉਣਯੋਗ ਊਰਜਾ ਸਿਸਟਮਜ਼ ਪ੍ਰਾਈਵੇਟ ਲਿਮਟਿਡ (PRESPL), ਪਿੰਡ ਕੁਲਬੁਰਛਾਂ, ਜ਼ਿਲ੍ਹਾ ਪਟਿਆਲਾ ਵਿਖੇ 4 ਗੁਣਾ ਵੱਧ ਸਮਰੱਥਾ ਵਾਲਾ ਦੂਜਾ ਪ੍ਰਦਰਸ਼ਨ ਪਲਾਂਟ 100 ਟੀ.ਪੀ.ਡੀ. ਦੀ ਸਮੱਰਥਾ ਨਾਲ ਸਥਾਪਤ ਕੀਤਾ ਗਿਆ ਹੈ। ਇਹ ਆਪਣੇ ਆਲੇ-ਦੁਆਲੇ ਦੇ 30-35 ਪਿੰਡਾਂ ਤੋਂ ਪ੍ਰਤੀ ਸੀਜ਼ਨ ਲਗਭਗ 40000 ਟਨ ਝੋਨੇ ਦੀ ਵਰਤੋਂ ਕਰੇਗਾ। ਯੂਨਿਟ ਦੁਆਰਾ ਤਿਆਰ ਕੀਤੇ ਬ੍ਰਿਕੇਟਸ ਪਹਿਲਾਂ ਹੀ ਮੈਸਰਜ਼ ਪੈਪਸੀ ਫੂਡਜ਼, ਪਿੰਡ ਚੰਨੋਂ, ਪਟਿਆਲਾ ਦੁਆਰਾ ਆਪਣੇ ਭਾਫ਼ ਉਤਪਾਦਨ ਲਈ ਉਦਯੋਗਿਕ ਬਾਇਲਰ ਵਿੱਚ ਵਰਤੇ ਜਾ ਰਹੇ ਹਨ। ਇਹ ਨਵੀਂ ਪਹਿਲ ਸਾਲਾਨਾ 70000 ਟਨ CO2 ਦੇ ਨਿਕਾਸ ਨੂੰ ਘਟਾਏਗੀ।
ਹਾਲ ਹੀ ਵਿੱਚ ਕੌਂਸਲ ਨੇ ਵਿਸ਼ੇਸ਼ ਕੋਟਿੰਗਾਂ ਦੇ ਉਪਯੋਗ ਦੁਆਰਾ ਰੈਮ, ਪਿਸਟਨ, ਹਥੌੜਾ-ਮਿੱਲ, ਸ਼੍ਰੇਡਰ ਅਤੇ ਬੇਲਰ ਬਲੇਡਾਂ ਦੇ ਪਦਾਰਥਕ ਜੀਵਨ ਨੂੰ ਹੋਰ ਬਿਹਤਰ ਬਣਾਉਣ ਲਈ, ਮੰਡੀ ਲਈ ਤਿਆਰ ਝੋਨੇ ਦੀ ਪਰਾਲੀ ਦੀ ਬਰਿਕਟਿੰਗ ਮਸ਼ੀਨਰੀ ਦੀ ਉਪਲਬਧਤਾ ਅਤੇ ਪ੍ਰਤੀਰੂਪਣ ਨੂੰ ਉਤਸ਼ਾਹਤ ਕਰਨ ਨੂੰ ਯਕੀਨੀ ਬਣਾਉਣ ਲਈ ਐਡਵਾਂਸਡ ਰਿਸਰਚ ਸੈਂਟਰ ਫਾਰ ਪਾਵਰ ਮੈਟਲਰਜੀ ਐਂਡ ਨਿਊ ਮੈਟੀਰੀਅਲਜ਼ (ਏ.ਆਰ.ਸੀ.ਆਈ. ) ਅਤੇ ਊਰਜਾ ਖੋਜ ਸੰਸਥਾ ਨਾਲ ਸਾਂਝੇਦਾਰੀ ਕੀਤੀ ਹੈ ।