ਉਦਯੋਗ ਸੰਸਥਾਨ ਇਨੋਵੇਸ਼ਨ ਕਲੱਸਟਰ
ਉਦਯੋਗ ਸੰਸਥਾਨ ਇਨੋਵੇਸ਼ਨ ਕਲੱਸਟਰ
ਪੰਜਾਬ ਵਿੱਚ ਐਮ.ਐਸ.ਐਮ.ਈ. ਇਕਾਇਆਂ ਨੂੰ ਤਕਨਾਲੋਜੀ ਅਪਗ੍ਰੇਡੇਸ਼ਨ, ਤਕਨਾਲੋਜੀ ਤਬਦੀਲੀਕਰਣ, ਉਪਜ ਅਤੇ ਪ੍ਰਕਿਰਿਆ ਅਨੁਕੂਲਤਾ, ਮਸ਼ੀਨੀਕਰਨ, ਰਿਵਰਸ ਇੰਜੀਨੀਅਰਿੰਗ ਆਦਿ ਦੀ ਨਿਰੰਤਰ ਮੰਗ ਅਤੇ ਜ਼ਰੂਰਤ ਹੈ।ਇਹਨਾਂ ਵਿੱਚੋਂ ਬਹੁਤ ਸਾਰੀਆਂ ਇਕਾਈਆਂ ਵਿੱਚ ਅੰਦਰੂਨੀ ਖੋਜ ਅਤੇ ਵਿਕਾਸ ਸਮਰੱਥਾ ਮੌਜੂਦ ਨਹੀਂ ਹੈ ਅਤੇ ਖੋਜ ਸੰਸਥਾਵਾਂ/ਤਕਨੀਕੀ ਮਾਹਰਾਂ ਨਾਲ ਤਾਲਮੇਲ ਦੀ ਘਾਟ ਹੈ ਅਤੇ ਉਹ ਆਪਣੀਆਂ ਚੁਣੌਤੀਆਂ ਨੂੰ ਸ਼ਪਸ਼ਟ ਕਰਨ ਦੇ ਯੋਗ ਵੀ ਨਹੀਂ ਹਨ। ਕੋਂਸਲ ਵੱਖ-ਵੱਖ ਉਦਯੋਗਿਕ ਸਮੂਹਾਂ ਦੀ ਤਕਨਾਲੋਜੀ ਦੀ ਲੋੜਾਂ ਦਾ ਮੁਲਾਂਕਣ ਕਰਕੇ ਅਤੇ ਵਧਦੀ ਉਤਪਾਦਕਤਾ ਅਤੇ ਪ੍ਰਤੀਯੋਗਤਾ ਲਈ ਤਕਨੀਕੀ-ਅਗਵਾਈ ਅਪਣਾਉਣ ਲਈ ਉਤਸ਼ਾਹਤ ਕਰਕੇ ਐਮ.ਐਸ.ਐਮ.ਈ. ਇਕਾਈਆਂ ਦਾ ਸਮਰਥਨ ਕਰ ਰਹੀ ਹੈ। ਉਦਯੋਗਿਕ ਸਮੂਹਾਂ ਨੂੰ ਉਨ੍ਹਾਂ ਦੇ ਗੁਆਂਢੀ ਅਦਾਰਿਆਂ ਦੇ ਨਾਲ ਨਾਲ ਹੋਰ ਉੱਘੀਆਂ ਸੰਸਥਾਵਾਂ ਦੇ ਨਾਲ ਆਦਾਨ-ਪ੍ਰਦਾਨ ਦੁਆਰਾ ਜੋੜ ਕੇ ਉਦਯੋਗਿਕ ਸਮੂਹਾਂ ਦੀਆਂ ਉਚਿਤ ਜ਼ਰੂਰਤਾਂ ਦੀ ਪਛਾਣ ਕਰਨ ਲਈ ਖੋਜ ਇਨੋਵੇਸ਼ਨ ਕਲੱਸਟਰ ਬਣਾਏ ਜਾ ਰਹੇ ਹਨ।
ਕੌਂਸਲ ਪਹਿਲਾਂ ਹੀ ਬੀ.ਆਈ.ਆਰ.ਏ.ਸੀ.,ਬਾਇਓਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਸੈਕੰਡਰੀ ਖੇਤੀਬਾੜੀ ਖੇਤਰ ਵਿੱਚ ਉਦਯੋਗ-ਸੰਸਥਾ ਇਨੋਵੇਸ਼ਨ ਕਲੱਸਟਰ ਸਥਾਪਤ ਕਰ ਚੁੱਕੀ ਹੈ। ਤਕਨੀਕੀ ਭਾਈਵਾਲੀ ਦੇ ਸਹਿਯੋਗ ਨਾਲ ਲਾਗੂ ਕੀਤੇ ਜਾ ਰਹੇ ਪ੍ਰੋਗਰਾਮ ਅਨੁਸਾਰ ਉਦਯੋਗ ਵਿੱਚ ਤਬਦੀਲੀ ਲਈ ਅਤੇ ਰਾਜ ਸੰਬੰਧਤ ਤਕਨਾਲੋਜੀਆਂ ਨੂੰ ਵਿਕਸਤ/ਪ੍ਰਮਾਣਿਤ ਕਰਨ ਲਈ ਰਾਸ਼ਟਰੀ ਖੇਤੀ-ਫੂਡ ਬਾਇਓਤਕਨਾਲੌਜੀ ਇੰਸਟੀਚਿਊਟ ਅਤੇ ਸੈਂਟਰ ਆਫ਼ ਇਨੋਵੇਸ਼ਨ ਐਂਡ ਅਪਲਾਈਡ ਬਾਇਓ-ਪ੍ਰੋਸੈਸਿੰਗ ਵਿੱਚ ਅਰਲੀ ਟ੍ਰਾਂਸਲੇਸ਼ਨ ਐਕਸਲੇਰੇਟਰ ਦੀ ਸਥਾਪਨਾ ਕੀਤੀ ਹੈ। ਇਸ ਤੋਂ ਇਲਾਵਾ, ਸਥਾਨਕ ਫੂਡ ਪ੍ਰੋਸੈਸਿੰਗ ਯੂਨਿਟਾਂ ਦੀਆਂ ਤਕਨੀਕੀ ਅਤੇ ਚੁਣੌਤੀਆਂ ਨੂੰ ਸੰਭਾਲਣ ਅਤੇ ਉਹਨਾਂ ਨਾਲ ਨਜਿੱਠਣ ਲਈ ਕ੍ਰਮਵਾਰ ਤਕਨੀਕੀ ਭਾਈਵਾਲਾਂ ਜਿਵੇਂ ਪੀ.ਏ.ਯੂ., ਜੀ.ਐਨ.ਡੀ.ਯੂ., ਸਲਾਈਟ, ਐਮ.ਆਰ.ਐਸ.ਪੀ.ਟੀ.ਯੂ. ਅਤੇ ਐਲ.ਪੀ.ਯੂ. ਦੇ ਸਹਿਯੋਗ ਨਾਲ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ/ਸੰਗਰੂਰ, ਬਠਿੰਡਾ ਅਤੇ ਜਲੰਧਰ ਵਿਖੇ 5 ਉਦਯੋਗ ਇਨੋਵੇਸ਼ਨ ਕਲੱਸਟਰ ਸਥਾਪਤ ਕੀਤੇ ਗਏ ਹਨ। ਤਕਰੀਬਨ 350 ਉਦਯੋਗਿਕ ਇਕਾਈਆਂ ਦੀਆਂ ਲੋੜਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚ ਪ੍ਰੋਸੈਸਿੰਗ ਚੁਣੌਤੀਆਂ ਸ਼ਾਮਲ ਹਨ ਜਿਵੇਂ ਕਿ ਸ਼ੈਲਫ ਲਾਈਫ ਦੀਆਂ ਮੁਸ਼ਕਲਾਂ, ਭੂਰੇ/ਵਿਗਾੜ, ਫੰਗਲ ਸੰਕਰਮਣ, ਗੁਣਵੱਤਾ ਵਿੱਚ ਗਿਰਾਵਟ; ਮਾਰਕੀਟ ਦੁਆਰਾ ਸੰਚਾਲਿਤ ਨਵੀਨਤਾਕਾਰੀ ਉਤਪਾਦਾਂ, ਖਾਸ ਕਰਕੇ ਬੇਕਰੀ ਵਸਤੂਆਂ ਵਿੱਚ ਕੁਦਰਤੀ ਰੰਗਾਂ ਦੀ ਮੰਗ, ਰਸਾਇਣ ਮੁਕਤ ਤਕਨੀਕਾਂ, ਪੈਦਾ ਹੋਏ ਕੂੜੇ ਦਾ ਮੁੱਲ-ਵਾਧਾ, ਭੰਡਾਰਨ ਅਤੇ ਸੰਭਾਲਣ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਘੱਟ ਲਾਗਤ ਵਾਲੇ ਮਸ਼ੀਨੀ ਸੰਸਕਰਣਾਂ ਅਤੇ ਉਪਕਰਣਾਂ ਦੀ ਜ਼ਰੂਰਤ ਦੇ ਸੰਬੰਧ ਵਿੱਚ ਉਤਪਾਦ ਦੀਆਂ ਚੁਣੌਤੀਆਂ। ਇਸ ਤੋਂ ਇਲਾਵਾ, ਪੰਜਾਬ ਤੋਂ ਚੁਣੇ ਗਏ ਸੈਕੰਡਰੀ ਖੇਤੀਬਾੜੀ ਖੇਤਰ ਵਿੱਚ 5 ਸਟਾਰਟ-ਅਪਸ ਨੂੰ ਬਾਇਓਨੈਸਟ-ਪੰਜਾਬ ਯੂਨੀਵਰਸਿਟੀ ਦੇ ਸਮਰਥਨ ਨਾਲ ਸੁਰੂ ਕੀਤਾ ਗਿਆ ਹੈ। ਕੌਂਸਲ ਨੇ ਹੋਰ ਕਲੱਸਟਰਾਂ ਵਿੱਚ ਵੀ ਤਕਨਾਲੋਜੀ ਦੇ ਫਰਕ ਦਾ ਮੁਲਾਂਕਣ ਸ਼ੁਰੂ ਕੀਤਾ ਹੈ, ਜਿਵੇਂ ਕਿ ਸੈਨੇਟਰੀ ਕਲੱਸਟਰ , ਖੇਡ ਸਮਗਰੀ ਕਲੱਸਟਰ ਅਤੇ ਇਸ ਉਦੇਸ਼ ਲਈ 4 ਉਦਯੋਗਿਕ ਐਸੋਸੀਏਸ਼ਨਾਂ ਨਾਲ ਸਮਝੌਤੇ 'ਤੇ ਹਸਤਾਖਰ ਕੀਤੇ ਗਏ।