ਪੀ.ਐਸ.ਸੀ.ਐਸ.ਟੀ., ਸਾਲਾਂ ਤੋਂ, ਵਿਗਿਆਨਕ ਅਤੇ ਤਕਨੀਕੀ ਗਿਆਨ ਨੂੰ ਫੈਲਾ ਕੇ ਕਮਿਊਨਿਟੀ ਪੱਧਰ 'ਤੇ ''ਮਹਿਲਾਵਾਂ ਦੀ ਸਿੱਖਿਆ ਅਤੇ ਸ਼ਕਤੀਕਰਨ ਅਤੇ ਸ਼ਾਮਲ ਕਰਨ '' ਲਈ ਕਈ ਪਹਿਲਕਦਮੀਆਂ ਚੁੱਕ ਰਿਹਾ ਹੈ।ਨਿਰਧਾਰਤ ਪ੍ਰੋਗਰਾਮਾਂ ਅਤੇ ਕੇਂਦ੍ਰਿਤ ਯਤਨਾਂ ਸਦਕਾ ਔਰਤ ਭਾਈਚਾਰਿਆਂ ਦੀ ਉਹ ਪੀੜ੍ਹੀ ਪੈਦਾ ਹੋਈ ਹੈ, ਜੋ ਵਧੇਰੇ ਗਿਆਨਵਾਨ, ਚੰਗੀ ਤਰ੍ਹਾਂ ਜਾਣੂ, ਹੁਨਰਮੰਦ ਅਤੇ ਸਿਹਤਮੰਦ ਅਤੇ ਪੌਸ਼ਟਿਕ ਜੀਵਨ ਸ਼ੈਲੀ ਦਾ ਅਭਿਆਸ ਕਰਦੀਆਂ ਹਨ।