ਪੰਜਾਬ ਸਰਕਾਰ ਨੇ 78ਵੇਂ ਅਜ਼ਾਦੀ ਦਿਵਸ 'ਤੇ ਮਹਿਲਾ ਅਗਵਾਈ ਵਾਲੇ ਤਕਨੀਕੀ ਸਟਾਰਟਅੱਪਸ ਨੂੰ ਸਨਮਾਨਿਤ ਕੀਤਾ

August 20, 2024

ਮਹਿਲਾ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਸਰਕਾਰ ਨੇ 78ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਰਾਜ ਦੀਆਂ 10 ਮਹਿਲਾ ਸਟਾਰਟਅੱਪ ਨੂੰ ਪੰਜਾਬ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ।

ਇਹ ਸਟਾਰਟਅੱਪ ਪੰਜਾਬ ਸਟੇਟ ਇਨੋਵੇਸ਼ਨ ਕੌਂਸਲ ਦੇ SHE (ਸਟਾਰਟਅੱਪਜ਼ ਹੈਂਡਹੋਲਡਿੰਗ ਐਂਡ ਇੰਪਾਵਰਮੈਂਟ) ਪ੍ਰੋਗਰਾਮ ਤਹਿਤ ਚੁਣੇ ਗਏ ਹਨ ਜੋ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ), ਦੁਆਰਾ ਚਲਾਇਆ ਜਾ ਰਿਹਾ ਹੈ। ਇਹ ਪਹਿਲਕਦਮੀ ਮਿਸ਼ਨ ਇਨੋਵੇਟ ਪੰਜਾਬ ਦਾ ਇੱਕ ਹਿੱਸਾ ਹੈ ਜੋ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਸਰਕਾਰ ਵੱਲੋ ਰਾਜ ਵਿਚ ਮਹਿਲਾ ਸਟਾਰਟਅੱਪਸ ਨੂੰ ਤਕਨੀਕੀ ਤੌਰ 'ਤੇ ਸਮਰੱਥ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਚਲਾਇਆ ਜਾ ਰਿਹਾ ਹੈ।

ਇਹ ਚੁਣੇ ਗਏ ਸਟਾਰਟਅੱਪ ਰਾਜ ਦੇ ਤਰਜੀਹੀ ਖੇਤਰਾਂ ਵਿਚ ਨਵੀਨਤਾਵਾਂ ਨੂੰ ਉਤਸਾਹਿਤ ਕਰਨ ਲਈ ਕੰਮ ਕਰ ਰਹੇ ਹਨ । ਰਾਜ ਸਰਕਾਰ ਦੀ ਨਿਤੀ ਅਨੁਸਾਰ ਫ਼ਸਲੀ ਵਿਭਿੰਨਤਾ ਅਤੇ ਬਾਜਰੇ ਨੂੰ ਉਤਸ਼ਾਹਿਤ ਕਰਨ ਲਈ, ਤਿੰਨ ਸਟਾਰਟਅੱਪ ਡਾ. ਵਿਪਾਸ਼ਾ ਸ਼ਰਮਾ- ਐਮਕੇਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ, ਮਿਲਟ ਸਿਸਟਰਸ- ਡਾ. ਅਮਨ ਅਤੇ ਡਾ. ਦਮਨ ਵਾਲੀਆ ਅਤੇ ਡਾ. ਰੋਜ਼ੀ ਸਿੰਗਲਾ ਰੋਜ਼ੀ ਫੂਡਜ਼ ਬਾਜਰੇ ਦੇ ਪੋਸ਼ਣ ਨੂੰ ਵਧਾਉਣ, ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਕੁਪੋਸ਼ਣ ਵਾਲੇ ਬੱਚਿਆਂ ਲਈ ਵਿਸ਼ੇਸ਼ ਰੂਪ ਨਾਲ ਤਿਆਰ ਰੈਡੀ-ਟੂ-ਈਟ ਅਤੇ ਪੀਣ ਵਾਲੇ ਪਦਾਰਥ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਇਹਨਾਂ ਸਟਾਰਟਅੱਪਾਂ ਵਿੱਚੋਂ, ਡਾ. ਰਿਤੂ ਮਹਾਜਨ, ਰੀਬਾਇਓਪੀ ਐਗਰੋ ਟੈਕ ਪ੍ਰਾ. ਲਿਮਿਟੇਡ, ਨੇ ਇੱਕ ਨਵੀਨਤਾਕਾਰੀ ਬਾਇਓਡੀਗ੍ਰੇਡੇਬਲ ਅਤੇ ਗੈਰ-ਜ਼ਹਿਰੀਲੀ ਨੈਨੋ-ਬਾਇਓ-ਕੀਟਨਾਸ਼ਕ ਨੂੰ ਤਿਆਰ ਕੀਤਾ ਹੈ। ਸਿਹਤ ਸੰਭਾਲ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਾਂ ਵਿੱਚ, ਡਾ. ਗੋਰੀ ਜੈਮੁਰਗਨ, ਗੋਰੀਜ਼ ਸਕਿਨ ਕੇਅਰ ਪ੍ਰਾ. ਲਿਮਿਟੇਡ ਨੇ ਇੱਕ ਬਾਇਓਮਾਸ-ਅਧਾਰਤ ਕੁਦਰਤੀ ਸਨਸਕ੍ਰੀਨ ਫਾਰਮੂਲਾ ਵਿਕਸਿਤ ਕੀਤਾ ਹੈ ਜਿਸ ਵਿੱਚ ਐਂਟੀ-ਏਜਿੰਗ ਅਤੇ ਐਂਟੀ-ਕੈਂਸਰ ਗੁਣ ਹਨ; ਸ਼੍ਰੀਮਤੀ ਸ਼ਕੁੰਤਲਾ, ਜੇ.ਵੀ.-ਸਕੈਨ ਪ੍ਰਾ. ਲਿਮਿਟੇਡ ਨੇ ਆਰਟੀਫ਼ਿਸ਼ਲ ਇੰਟੇਲਿਜੇੰਸ ਆਧਾਰਿਤ ਆਵਾਜ਼ ਵਿਸ਼ਲੇਸ਼ਣ ਯੰਤਰ ਤਿਆਰ ਕੀਤਾ ਹੈ ਜੋ ਬਿਮਾਰੀ ਦਾ ਪਤਾ ਸ਼ੁਰੂਆਤ ਵਿਚ ਲਗਾਉਣ ਦੇ ਸਮਰੱਥ ਹੈ; ਜਦਕਿ ਡਾ. ਪੱਲਵੀ ਬਾਂਸਲ, ਟੀਮਮੇਡ ਕੇਅਰ ਨੇ ਗਰਭਵਤੀ ਔਰਤਾਂ ਲਈ ਆਰਟੀਫ਼ਿਸ਼ਲ ਇੰਟੇਲਿਜੇੰਸ ਆਧਾਰਿਤ ਰੀਅਲ-ਟਾਈਮ ਹੈਲਥ ਟ੍ਰੈਕਿੰਗ ਐੱਪ ਤਿਆਰ ਕੀਤੀ ਹੈ, ਜਿਸ ਨਾਲ ਮਾਵਾਂ ਦੀ ਸਿਹਤ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ । ਹੋਰ ਦੋ ਸਟਾਰਟਅੱਪ, ਸ਼੍ਰੀਮਤੀ ਪੂਜਾ ਕੌਸ਼ਿਕ ਕਰੀਟਨਿਟ ਅਤੇ ਨੈਨਸੀ ਭੋਲਾ ਸਖੀਆਂ ਦੁਆਰਾ ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਕਮਜ਼ੋਰ ਔਰਤਾਂ ਅਤੇ ਕਾਰੀਗਰਾਂ ਨੂੰ ਨਾਲ ਜੋੜਕੇ ਟੈਕਸਟਾਈਲ ਵੇਸਟ ਤੋਂ ਵੱਖ ਵੱਖ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਇੱਕ ਹੋਰ ਸਟਾਰਟਅੱਪ, ਸ਼੍ਰੀਮਤੀ ਹਰਦੀਪ ਕੌਰ, ਇੰਡੋਨਾ ਇਨੋਵੇਟਿਵ ਸਲਿਊਸ਼ਨਜ਼ ਨੇ ਪਾਣੀ ਦੀ ਬਰਬਾਦੀ ਨੂੰ ਘਟਾਉਣ ਲਈ ਇਕ ਯੰਤਰ ਤਿਆਰ ਕੀਤਾ ਹੈ।

ਸਟਾਰਟਅੱਪਸ ਨੂੰ ਵਧਾਈ ਦਿੰਦੇ ਹੋਏ ਇੰਜ: ਪ੍ਰਿਤਪਾਲ ਸਿੰਘ, ਕਾਰਜਕਾਰੀ ਨਿਰਦੇਸ਼ਕ PSCST ਨੇ ਦੱਸਿਆ ਕਿ SHE ਪ੍ਰੋਗਰਾਮ PSCST ਦੀ ਅਜਿਹੀ ਪਹਿਲਕਦਮੀ ਹੈ ਜਿਸ ਦੇ ਤਹਿਤ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਸੰਭਾਵੀ ਮਹਿਲਾ ਸਟਾਰਟਅੱਪਸ ਨੂੰ ਵੱਖ ਵੱਖ ਸਰੋਤ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ । ਇਹ ਪ੍ਰੋਗਰਾਮ ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ, ਪੰਜਾਬ ਦੀ ਯੋਗ ਅਗਵਾਈ ਹੇਠ ਚੱਲ ਰਿਹਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ PSCST ਜਲਦੀ ਹੀ SHE Cohort 3.0 ਲਈ ਰੇਜਿਸਟ੍ਰੇਸ਼ਨ ਸ਼ੁਰੂ ਕਰੇਗਾ ਅਤੇ ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੂੰ ਵੱਧ ਚੜਕੇ ਹਿੱਸਾ ਲੈਣ ਲਈ ਅਪੀਲ ਕੀਤੀ। ਡਾ. ਦਪਿੰਦਰ ਕੌਰ ਬਖਸ਼ੀ, ਜੁਆਇੰਟ ਡਾਇਰੈਕਟਰ-ਕਮ-ਪ੍ਰੋਗਰਾਮ ਲੀਡਰ ਨੇ ਦੱਸਿਆ ਕਿ PSCST ਨੇ ਪਿੱਛਲੇ ਦੋ ਸਾਲਾਂ ਤੋਂ ਰਾਜ ਵਿੱਚ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮਾਂ ਚਲਾਈਆਂ ਜਿਸ ਵਿਚ 3500 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ । ਇਸ ਦੁਰਾਨ ਕਈ ਸਟਾਰਟਅੱਪਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਇਲਾਵਾ 20 ਹੋਰ ਸਟਾਰਟਅੱਪਸ ਨੂੰ ਪ੍ਰਮੁੱਖ ਇਨਕਿਊਬੇਟਰਾਂ ਜਿਵੇ ਕਿ TBI-IISER ਮੋਹਾਲੀ, AWADH IIT-ਰੋਪੜ, GJCEI-GNDU, ਅੰਮ੍ਰਿਤਸਰ, PABI-PAU ਲੁਧਿਆਣਾ, ਥਾਪਰ ਇੰਸਟੀਚਿਊਟ, ਪਟਿਆਲਾ ਅਤੇ ਚੰਡੀਗੜ੍ਹ ਏਂਜਲਸ ਨੈੱਟਵਰਕ, ਸਟੈਪ ਦੇ ਸਹਿਯੋਗ ਨਾਲ ਤਕਨੀਕੀ ਸਹਾਇਤਾ ਦਿੱਤੀ ਜਾ ਰਹੀ ਹੈ। ਡਾ. ਬਖਸ਼ੀ ਨੇ ਪ੍ਰੋਗਰਾਮ ਨੂੰ ਮਾਨਤਾ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ।

ਪੰਜਾਬ ਸਰਕਾਰ ਨੇ 78ਵੇਂ ਅਜ਼ਾਦੀ ਦਿਵਸ 'ਤੇ ਮਹਿਲਾ ਅਗਵਾਈ ਵਾਲੇ ਤਕਨੀਕੀ ਸਟਾਰਟਅੱਪਸ ਨੂੰ ਸਨਮਾ…