ਪੰਜਾਬ ਨੇ ਇਮਟੈਕ ਨਾਲ ਸਮਝੌਤੇ 'ਤੇ ਦਸਤਖਤ ਕੀਤੇ

October 29, 2021
October 29, 2021
ਪੰਜਾਬ ਨੇ ਇਮਟੈਕ  ਨਾਲ ਸਮਝੌਤੇ 'ਤੇ ਦਸਤਖਤ ਕੀਤੇ

30 ਜਨਵਰੀ, 2020

ਸ਼ੁੱਕਰਵਾਰ ਨੂੰ ਸੀ.ਐਸ.ਆਈ.ਆਰ.  - ਇੰਸਟੀਚਿਊਟ ਆਫ ਮਾਈਕ੍ਰੋਬੀਅਲ ਟੈਕਨੋਲੋਜੀ (ਇਮਟੈਕ ) ਨੇ ਪੰਜਾਬ ਸਰਕਾਰ ਦੇ ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੇ ਨਾਲ ਸਾਂਝੇ ਤੌਰ 'ਤੇ ਇਕ ਸਮਝੌਤਾ (ਐਮ.ਓ.ਯੂ.)' ਤੇ ਦਸਤਖਤ ਕੀਤੇ ।

ਸ਼ੁੱਕਰਵਾਰ ਨੂੰ ਸੀ.ਐਸ.ਆਈ.ਆਰ.  - ਇੰਸਟੀਚਿਊਟ ਆਫ ਮਾਈਕ੍ਰੋਬੀਅਲ ਟੈਕਨੋਲੋਜੀ ਨੇ ਪੰਜਾਬ ਸਰਕਾਰ ਦੇ ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੇ ਨਾਲ ਸਾਂਝੇ ਤੌਰ 'ਤੇ ਇਕ ਸਮਝੌਤਾ (ਐਮ.ਓ.ਯੂ.) 'ਤੇ ਦਸਤਖਤ ਕੀਤੇ। ਸਮਝੌਤਾ ਪੰਜਾਬ ਸਰਕਾਰ ਦੇ ਵਿਗਿਆਨ ਵਿਭਾਗ ਟੈਕਨਾਲੋਜੀ ਅਤੇ ਵਾਤਾਵਰਣ ਦੇ ਅਧੀਨ ਜਨਤਕ ਸਿਹਤ ਅਤੇ ਵਾਤਾਵਰਣ ਦੇ ਅਧੀਨ ਮਿਸ਼ਨ ਤੰਦਰੁਸਤ ਪੰਜਾਬ 2.0 ਤੋਂ ਇਲਾਵਾ ਦੇ ਨਾਲ ਜੁੜੇ ਮੁੱਦਿਆਂ ਨੂੰ ਸਾਂਝੇ ਤੌਰ 'ਤੇ ਹੱਲ ਕਰਨ ਲਈ ਅਤੇ ਮਿਸ਼ਨ ਇਨੋਵੇਟ ਪੰਜਾਬ ਦੇ ਅਧੀਨ ਰਾਜ ਖੋਜ ਅਤੇ ਨਵੀਨਤਾ ਹੱਬ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਕੀਤਾ ਗਿਆ।

ਸਮਝੌਤੇ ਦੇ ਤਹਿਤ, ਦੋਵੇਂ ਸੰਗਠਨ ਪੰਜਾਬ ਵਿੱਚ ਰਿਸਰਚ ਐਂਡ ਇਨੋਵੇਸ਼ਨ (ਆਰ.ਐਂਡ.ਆਈ) ਪ੍ਰਸਥਿਤਕੀ ਨੂੰ ਉਤਸ਼ਾਹਤ ਕਰਨ ਲਈ ਯਤਨਸ਼ੀਲ ਰਹਿਣਗੇ ਤਾਂ ਜੋ ਮੁਕਾਬਲੇਬਾਜ਼ੀ ਵਿੱਚ ਵਾਧਾ ਕੀਤਾ ਜਾ ਸਕੇ, ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇ ਸਕੇਗਾ ਅਤੇ ਮਿਆਰੀ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ।

ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਤੇ ਇਮਟੈਕ. ਨੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਅਤੇ ਰਾਜ ਵਿਚ ਪਾਣੀ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਬਾਰੇ ਤਕਨੀਕੀ ਅਧਿਐਨ ਕਰਨ ਦੇ ਕਈ ਖੇਤਰਾਂ ਦੀ ਸਾਂਝੇ ਤੌਰ ਤੇ ਪਛਾਣ ਕੀਤੀ ਹੈ।

ਇਹ ਸਮਝੌਤਾ ਪ੍ਰਿੰਸੀਪਲ ਸੈਕਟਰੀ, ਸਾਇੰਸ ਟੈਕਨੋਲੋਜੀ ਅਤੇ ਵਾਤਾਵਰਣ ਸ੍ਰੀ ਆਰ ਕੇ ਵਰਮਾ ਅਤੇ ਇਮਟੈਕ.  ਡਾਇਰੈਕਟਰ ਡਾ. ਮਨੋਜ ਰਾਜੇ ਦੁਆਰਾ ਹਸਤਾਖਰ ਕੀਤਾ ਗਿਆ। ਇਸ ਤਹਿਤ ਬਾਇਓਮੀਡੀਏਸ਼ਨ ਸਮੇਤ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਸੁਧਾਰ ਲਈ ਨਵੀਨਤਾਕਾਰੀ ਅਤੇ ਲਾਗਤ ਪ੍ਰਭਾਵਸ਼ਾਲੀ ਬਾਇਓਸੈਂਸਰ ਅਤੇ ਮਾਈਕਰੋਬਾਇਲ ਤਕਨਾਲੋਜੀ ਅਧਾਰਤ ਤਕਨੀਕਾਂ 'ਤੇ ਰਾਜ ਦੇ ਵਿਸ਼ੇਸ਼ ਸਹਿਯੋਗੀ ਪ੍ਰਾਜੈਕਟਾਂ ਨੂੰ ਸ਼ੁਰੂ ਕਰਨਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਨੂੰ  ਪੱਕੇ ਤੌਰ 'ਤੇ, ਸਿਹਤਮੰਦ ਰਾਜ ਬਣਾਉਣ ਲਈ ਹਵਾ ਦੀ ਕੁਆਲਟੀ, ਪਾਣੀ ਦੀ ਕੁਆਲਟੀ, ਸੁਰੱਖਿਅਤ ਭੋਜਨ ਅਤੇ ਤੰਦਰੁਸਤ ਰਹਿਣ ਵਾਲੇ ਵਾਤਾਵਰਣ ਦੇ ਮਾਪਦੰਡਾਂ ਵਿੱਚ ਸੁਧਾਰ ਕਰਕੇ, 'ਮਿਸ਼ਨ ਤੰਦਰੁਸਤ ਪੰਜਾਬ'  ਦੀ ਸ਼ੁਰੂਆਤ ਕੀਤੀ ਗਈ ਸੀ।

ਸ੍ਰੀ ਵਰਮਾ ਨੇ ਕਿਹਾ ਕਿ ਖੋਜ ਅਤੇ ਨਵੀਨਤਾ ਸਹਾਇਤਾ ਤੋਂ ਇਲਾਵਾ, ਆਈ. ਇਮਟੈਕ.  ਰਾਜ ਨੂੰ ਚਾਵਲ ਦੇ ਉੱਲੀ ਰੋਗ ਵਰਗੀਆਂ ਫਸਲਾਂ ਦੀਆਂ ਬਿਮਾਰੀਆਂ ਦੇ ਵਿਸ਼ਲੇਸ਼ਣ ਅਤੇ ਭਵਿੱਖਬਾਣੀ ਕਰਨ ਵਿੱਚ ਸਹਾਇਤਾ ਕਰੇਗੀ।

“ਪੰਜਾਬ ਤੋਂ ਬਾਹਰ ਸਥਿਤ ਸਚਾਰਟ-ਅੱਪ ਲਈ ਅਤੇ ਜੀਵ ਵਿਗਿਆਨ ਉਦਯੋਗਾਂ ਦੇ ਲਾਭ ਲਈ ਅਤੇ ਇਸ ਦੇ ਨਾਲ ਪ੍ਰਸਤਾਵਿਤ ਰਾਜ ਹੁਨਰ ਵਿਕਾਸ ਕੇਂਦਰ ਲਈ ਆਧੁਨਿਕ ਢਾਂਚੇ ਦਾ ਵਿਸਥਾਰ ਵੀ ਕਰੇਗਾ।,”ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸ਼ੁਰੂਆਤ ਕਰਨ ਲਈ ਲੋੜੀਂਦੀ ਸੇਧ ਅਤੇ ਸਹਾਇਤਾ ਦੇ ਕੇ ਰਾਜ ਵਿੱਚ ਬਹੁਤ ਜ਼ਿਆਦਾ ਲੋੜੀਂਦੇ ਨਵੀਨਤਾ ਵਾਤਾਵਰਣ ਨੂੰ ਉਤਸ਼ਾਹਤ ਕਰਨ ਵਿੱਚ ਬਹੁਤ ਅੱਗੇ ਵਧਣ ਲਈ ਕੀਤਾ ਗਿਆ ਹੈ।

ਡਾ. ਰਾਜੇ ਨੇ ਕਿਹਾ ਕਿ ਇਸ ਸਮਝੌਤੇ ਨੂੰ ਅੱਖਰ ਅਤੇ ਭਾਵਨਾ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਪਹਿਲੇ ਕਦਮ ਦੇ ਤੌਰ ਤੇ, ਇਮਟੈਕ., ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਲ ਇੱਕ ਐਂਟੀ-ਮਾਈਕ੍ਰੋਬਿਆਲ ਪ੍ਰਤੀਰੋਧਤ ਜੋ ਮਨੁੱਖੀ ਸਿਹਤ ਲਈ ਖਤਰਾ ਹੈ ਦਾ ਸੰਯੁਕਤ ਪ੍ਰਸਤਾਵ/ਪ੍ਰੋਪੋਜਲ ਯੂਕੇ ਰਿਸਰਚ ਇਨੋਵੇਸ਼ਨ ਨੂੰ ਪੇਸ਼ ਕਰ ਚੁੱਕਾ ਹੈ ।

14 ਸਤੰਬਰ, 2019, ਪਾਇਨੀਅਰ